ਕਾਦੀਆਂ ਦੀ ਨਿੱਕੀ ਅਸੀਸ ਕੌਰ ਨੇ ਬਣਾਇਆ ਵਿਸ਼ਵ ਰਿਕਾਰਡ, ਮਾਪਿਆਂ ਨੇ ਦੱਸੀ ਸਫਲਤਾ ਦੀ ਕਹਾਣੀ

Uploaded Image
ਕਾਦੀਆਂ ਦੀ ਨਿੱਕੀ ਬੱਚੀ ਅਸੀਸ ਕੌਰ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਦੇ ਮੈਡਲ ਨਾਲ, ਮਾਤਾ-ਪਿਤਾ ਸਰਟੀਫਿਕੇਟ ਦਿਖਾਉਂਦਿਆਂ।(ਜ਼ੀਸ਼ਾਨ)

ਕਾਦੀਆਂ, 18 ਮਈ (ਜ਼ੀਸ਼ਾਨ): ਕਾਦੀਆਂ ਦੇ ਰਹਿਣ ਵਾਲੇ ਭਲਿੰਦਰ ਸਿੰਘ ਅਤੇ ਸਿਮਰਨਜੀਤ ਕੌਰ ਦੀ ਨਿੱਕੀ ਬੱਚੀ ਅਸੀਸ ਕੌਰ ਨੇ ਸਿਰਫ਼ 1 ਸਾਲ, 6 ਮਹੀਨੇ ਅਤੇ 28 ਦਿਨ ਦੀ ਉਮਰ ਵਿੱਚ 27 “ਐਕਸ਼ਨ ਵਰਡਜ਼” ਕਰਕੇ ਦਿਖਾਉਂਦਿਆਂ “ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼” ਵਿੱਚ ਆਪਣਾ ਨਾਮ ਦਰਜ ਕਰਵਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਰਿਕਾਰਡ 7 ਮਾਰਚ 2026 ਨੂੰ ਦਰਜ ਕੀਤਾ ਗਿਆ।
ਅਸੀਸ ਦੇ ਪਿਤਾ ਨੇ ਦੱਸਿਆ ਕਿ ਬੱਚੀ ਨੂੰ ਛੋਟੀ ਉਮਰ ਤੋਂ ਹੀ ਖੇਡ-ਖੇਡ ਵਿੱਚ ਸਿੱਖਾਇਆ ਗਿਆ ਅਤੇ ਹਰ ਰੋਜ਼ ਨਵੇਂ ਸ਼ਬਦ ਅਤੇ ਕਿਰਿਆਵਾਂ ਦਿਖਾ ਕੇ ਉਸਦੀ ਪ੍ਰੈਕਟਿਸ ਕਰਵਾਈ ਗਈ। ਉਨ੍ਹਾਂ ਕਿਹਾ ਕਿ ਘਰ ਦੇ ਮਾਹੌਲ ਅਤੇ ਨਿਰੰਤਰ ਮਿਹਨਤ ਕਾਰਨ ਅਸੀਸ ਇਹ ਉਪਲਬਧੀ ਹਾਸਲ ਕਰ ਸਕੀ।
ਉਸ ਦੀ ਮਾਤਾ ਨੇ ਕਿਹਾ ਕਿ ਅਸੀਸ ਨੂੰ ਸਿੱਖਣ ਵਿੱਚ ਬਹੁਤ ਰੁਚੀ ਹੈ ਅਤੇ ਉਹ ਹਰ ਨਵੀਂ ਚੀਜ਼ ਜਲਦੀ ਸਮਝ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਬੱਚੀ ਨਾਲ ਸਮਾਂ ਬਿਤਾਉਂਦੇ ਹੋਏ ਉਸਨੂੰ ਪਿਆਰ ਅਤੇ ਧਿਆਨ ਨਾਲ ਸਿਖਾਉਣਾ ਇਸ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਹੈ।
ਅਸੀਸ ਕੌਰ ਦੀ ਇਸ ਕਾਮਯਾਬੀ ਨਾਲ ਕਾਦੀਆਂ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਸਥਾਨਕ ਲੋਕਾਂ ਨੇ ਇਸ ਉਪਲਬਧੀ ‘ਤੇ ਮਾਣ ਜਤਾਉਂਦਿਆਂ ਕਿਹਾ ਕਿ ਨਿੱਕੀ ਉਮਰ ਵਿੱਚ ਵੱਡੀ ਪ੍ਰਾਪਤੀ ਹਾਸਲ ਕਰਕੇ ਅਸੀਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

Post a Comment

© Qadian Times. All rights reserved. Distributed by ASThemesWorld