![]() |
ਕਾਦੀਆਂ ਦੇ ਬਾਜਵਾ ਸਕੂਲ ਦੇ ਸੀ.ਬੀ.ਐਸ.ਈ 12ਵੀਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ। (ਜ਼ੀਸ਼ਾਨ) |
ਕਾਦੀਆਂ, 14 ਮਈ (ਜ਼ੀਸ਼ਾਨ): ਸੀ.ਬੀ.ਐਸ.ਈ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਐਸ.ਐਸ. ਬਾਜਵਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ 34 ਵਿਦਿਆਰਥੀਆਂ ਨੇ ਪਹਿਲੀ ਸ਼੍ਰੇਣੀ ਵਿੱਚ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਨਾਨ-ਮੈਡੀਕਲ ਗਰੁੱਪ ਵਿੱਚ ਰਮਨਪ੍ਰੀਤ ਸਿੰਘ ਨੇ 93 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਮਾਨਵਪ੍ਰੀਤ ਸਿੰਘ ਨੇ 91 ਫੀਸਦੀ ਨਾਲ ਦੂਜਾ ਅਤੇ ਗੁਰਜੀਵਨਜੋਤ ਸਿੰਘ ਨੇ 78 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।
ਮੈਡੀਕਲ ਗਰੁੱਪ ਵਿੱਚ ਪ੍ਰਭਸ਼ਾਨ ਕੌਰ ਨੇ 86 ਫੀਸਦੀ ਨਾਲ ਪਹਿਲਾ, ਕਿਰਨਪ੍ਰੀਤ ਕੌਰ ਨੇ 85 ਫੀਸਦੀ ਨਾਲ ਦੂਜਾ ਅਤੇ ਸਿਮਰਨਜੀਤ ਕੌਰ ਨੇ 81 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਕਾਮਰਸ ਗਰੁੱਪ ਵਿੱਚ ਭਾਵਿਸ਼ ਨੇ 86 ਫੀਸਦੀ ਨਾਲ ਪਹਿਲਾ, ਪ੍ਰਦੀਪ ਕੌਰ ਨੇ 80 ਫੀਸਦੀ ਨਾਲ ਦੂਜਾ ਅਤੇ ਅਰਸ਼ਦੀਪ ਸਿੰਘ ਨੇ 78 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ।
ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਵੀ ਉੱਤਮ ਅੰਕ ਪ੍ਰਾਪਤ ਕੀਤੇ। ਪੰਜਾਬੀ ਅਤੇ ਕੰਪਿਊਟਰ ਵਿੱਚ 100 ਅੰਕ, ਕੈਮਿਸਟਰੀ ਵਿੱਚ 97, ਹੈਲਥ ਕੇਅਰ ਵਿੱਚ 94, ਫਿਜ਼ੀਕਲ ਐਜੂਕੇਸ਼ਨ ਵਿੱਚ 93, ਅੰਗਰੇਜ਼ੀ ਵਿੱਚ 90, ਫਿਜ਼ਿਕਸ ਵਿੱਚ 88, ਇਕਨਾਮਿਕਸ ਵਿੱਚ 87, ਅਕਾਊਂਟਸ ਅਤੇ ਬਾਇਓਲੋਜੀ ਵਿੱਚ 85 ਅਤੇ ਬੀ.ਐਸ.ਟੀ ਅਤੇ ਗਣਿਤ ਵਿੱਚ 82 ਅੰਕ ਪ੍ਰਾਪਤ ਕੀਤੇ ਗਏ।
ਇਸ ਮੌਕੇ ਸਕੂਲ ਦੇ ਡਾਇਰੈਕਟਰ (ਨੇਸ਼ਨਲ ਅਵਾਰਡੀ) ਐਮ.ਐਲ. ਸ਼ਰਮਾ, ਪ੍ਰਧਾਨ ਡਾ. ਰਾਜੇਸ਼ ਕੁਮਾਰ ਸ਼ਰਮਾ, ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ, ਪ੍ਰਿੰਸੀਪਲ ਕੋਮਲ ਅਗਰਵਾਲ ਅਤੇ ਵਾਈਸ ਪ੍ਰਿੰਸੀਪਲ ਕਪਿਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਸਫਲਤਾ ਪਰਿਵਾਰ ਅਤੇ ਅਧਿਆਪਕਾਂ ਲਈ ਮਾਣ ਵਾਲੀ ਗੱਲ ਹੈ।
