ਬਾਜਵਾ ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਮਦਰਜ਼ ਡੇ

Uploaded Image
ਕਾਦੀਆਂ ਦੇ ਬਾਜਵਾ ਸਕੂਲ ਵਿੱਚ ਵਿਦਿਆਰਥੀ ਮਦਰਜ਼ ਡੇ ਮੌਕੇ ਕਾਰਡ ਤੇ ਚਾਰਟ ਸਕੂਲ ਪ੍ਰਬੰਧਕਾਂ ਨਾਲ ਦਿਖਾਉਂਦੇ ਹੋਏ। (ਜ਼ੀਸ਼ਾਨ)

ਕਾਦੀਆਂ, 8 ਮਈ (ਜ਼ੀਸ਼ਾਨ): ਐਸ.ਐਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਵਿੱਚ ਮਦਰਜ਼ ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਲਾਸ 5ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੇ ਕਾਰਡ, ਬੈਜ, ਬੁਕੇ, ਚਾਰਟ ਅਤੇ ਪੋਸਟਰ ਤਿਆਰ ਕਰਕੇ ਆਪਣੀਆਂ ਮਾਵਾਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸਕੂਲ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਡਾਇਰੈਕਟਰ ਐਮ.ਐਲ. ਸ਼ਰਮਾ (ਨੇਸ਼ਨਲ ਅਵਾਰਡੀ) ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਵਿੱਚ ਸੰਸਕਾਰ ਅਤੇ ਭਾਵਨਾਤਮਕ ਜੋੜ ਮਜ਼ਬੂਤ ਕਰਦੇ ਹਨ।
ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ, ਪ੍ਰਧਾਨ ਡਾ. ਰਾਜੇਸ਼ ਸ਼ਰਮਾ ਅਤੇ ਪ੍ਰਿੰਸੀਪਲ ਕੋਮਲ ਅਗਰਵਾਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਮਾਵਾਂ ਦੇ ਸਤਿਕਾਰ ਦੀ ਮਹੱਤਤਾ ਬਾਰੇ ਜ਼ੋਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਨੇ ਆਪਣੀਆਂ ਬਣਾਈਆਂ ਕਲਾਕ੍ਰਿਤੀਆਂ ਮਾਵਾਂ ਨੂੰ ਭੇਂਟ ਕਰਨ ਦਾ ਸੰਕਲਪ ਲਿਆ।

Post a Comment

© Qadian Times. All rights reserved. Distributed by ASThemesWorld