ਆਈ.ਟੀ.ਆਈ ਕਾਦੀਆਂ ਨੂੰ ਨਵੇਂ ਪ੍ਰਿੰਸੀਪਲ ਮਿਲੇ, ਕੁਲਵੰਤ ਸਿੰਘ ਜੰਜੂਆ ਨੇ ਸੰਭਾਲਿਆ ਅਹੁਦਾ

Uploaded Image
ਕਾਦੀਆਂ ਦੇ ਆਈ.ਟੀ.ਆਈ ਵਿੱਚ ਨਵੇਂ ਪ੍ਰਿੰਸੀਪਲ ਕੁਲਵੰਤ ਸਿੰਘ ਜੰਜੂਆ ਅਹੁਦਾ ਸੰਭਾਲਦਿਆਂ। (ਜ਼ੀਸ਼ਾਨ)

ਕਾਦੀਆਂ, 11 ਮਈ (ਜ਼ੀਸ਼ਾਨ):  ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਕਾਦੀਆਂ ਵਿਖੇ ਕੁਲਵੰਤ ਸਿੰਘ ਜੰਜੂਆ ਨੇ ਨਵੇਂ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਸਰਕਾਰੀ ਆਈ.ਟੀ.ਆਈ ਸਰਹਾਲੀ (ਤਰਨ ਤਾਰਨ) ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
ਅਹੁਦਾ ਸੰਭਾਲਣ ਮੌਕੇ ਨੋਡਲ ਅਧਿਕਾਰੀ ਅਤੇ ਸਹਾਇਕ ਡਾਇਰੈਕਟਰ-ਕਮ-ਪ੍ਰਿੰਸੀਪਲ ਸੰਦੀਪ ਸਿੰਘ ਬੈਂਸ (ਆਈ.ਟੀ.ਆਈ ਲੜਕੇ, ਗੁਰਦਾਸਪੁਰ) ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ। ਇਸ ਸਮਾਗਮ ਵਿੱਚ ਕੰਵਰ ਨੌਨਿਹਾਲ ਸਿੰਘ ਦਿਓਲ (ਪ੍ਰਿੰਸੀਪਲ, ਆਈ.ਟੀ.ਆਈ ਇਸਤਰੀਆਂ, ਗੁਰਦਾਸਪੁਰ) ਅਤੇ ਨੀਰਜ ਧਵਨ (ਪ੍ਰਿੰਸੀਪਲ, ਆਈ.ਟੀ.ਆਈ ਕਲਾਨੌਰ) ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਜੰਜੂਆ ਨੇ ਕਿਹਾ ਕਿ ਉਹ ਸੰਸਥਾ ਨੂੰ ਹੋਰ ਉੱਚਾਈਆਂ ’ਤੇ ਲਿਜਾਣ ਅਤੇ ਸਿਖਿਆਰਥੀਆਂ ਦੀ ਤਰੱਕੀ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਸਟਾਫ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਜਗਜੀਤ ਸਿੰਘ, ਦਲਜੀਤ ਸਿੰਘ, ਅਸ਼ੋਕ ਕੁਮਾਰ, ਗੁਰਪਾਲ ਸਿੰਘ, ਬਲਵਿੰਦਰ ਸਿੰਘ (ਟੀ.ਓ.), ਗੁਰਪਾਲ ਸਿੰਘ, ਅਮਨਦੀਪ, ਅੰਮ੍ਰਿਤਪਾਲ ਸਿੰਘ, ਮਦਨ ਲਾਲ, ਗੁਰਿੰਦਰਜੀਤ ਸਿੰਘ, ਮਨਦੀਪ ਸਿੰਘ, ਪ੍ਰਦੀਪ ਸਿੰਘ, ਵਿਜੇ ਕਾਟਲ, ਲਵਜੋਤ ਸਿੰਘ, ਸੁਪਰਡੈਂਟ ਯੁਵਰਾਜ ਪੁਰੀ ਸਮੇਤ ਸੰਸਥਾ ਦਾ ਸਮੂਹ ਸਟਾਫ ਮੌਜੂਦ ਸੀ।

Post a Comment

© Qadian Times. All rights reserved. Distributed by ASThemesWorld