ਕਾਦੀਆਂ, 20 ਮਾਰਚ (ਜ਼ੀਸ਼ਾਨ) – ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਥਾਣਾ ਕਾਦੀਆਂ ਨੇ 3 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਐਚ.ਓ ਗੁਰਮਿੰਦਰ ਸਿੰਘ ਦੀ ਅਗਵਾਈ ਵਿੱਚ ਏ.ਐਸ.ਆਈ ਸੁਰਜੀਤ ਸਿੰਘ ਦੀ ਟੀਮ ਨੇ ਦਾਣਾ ਮੰਡੀ ਕਾਦੀਆਂ ਤੋਂ ਮੁਲਜ਼ਮ ਮੁਹੰਮਦ ਰਿਆਜ ਪੁੱਤਰ ਮੁਹੰਮਦ ਲਤੀਫ ਵਾਸੀ ਪਿੰਡ ਕਾਹਲਵਾਂ ਨੂੰ ਕਾਬੂ ਕੀਤਾ।
ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ ਥਾਣਾ ਕਾਦੀਆਂ ਵਿੱਚ ਮੁਕੱਦਮਾ ਨੰਬਰ 37 ਅਧੀਨ ਧਾਰਾ 21-61-85 ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।