| ਕਾਦੀਆਂ ਦੇ ਵਿਕਾਸ ਅਹਿਮਦ ਨੂੰ ਟੂਰਨਾਮੈਂਟ ਦਾ ਬੈਸਟ ਬੋਲਰ ਦਾ ਸਨਮਾਨ ਦਿੰਦਿਆਂ ਪ੍ਰਬੰਧਕ। (ਜ਼ੀਸ਼ਾਨ) |
ਕਾਦੀਆਂ, 12 ਮਾਰਚ (ਜ਼ੀਸ਼ਾਨ) – ਸਕਾਈ ਰਾਈਡਰ ਕ੍ਰਿਕਟ ਕਲੱਬ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੀਆਂ 8 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਫਾਈਨਲ ਮੈਚ ਸਕਾਈ ਰਾਈਡਰ ਕ੍ਰਿਕਟ ਕਲੱਬ ਅਤੇ ਅਹਿਮਦੀਆਂ ਕ੍ਰਿਕਟ ਕਲੱਬ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਸਕਾਈ ਰਾਈਡਰ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਰਾਫੀ ਆਪਣੇ ਨਾਮ ਕੀਤੀ।
ਟੂਰਨਾਮੈਂਟ ਦੌਰਾਨ ਬਿਹਤਰੀਨ ਗੇਂਦਬਾਜ਼ੀ ਕਰਨ ਲਈ ਵਿਕਾਸ ਅਹਿਮਦ ਨੂੰ "ਬੈਸਟ ਬੋਲਰ" ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮਾਜਿਕ ਹਸਤੀਆਂ ਸ਼ੈਰੀ ਕਲਸੀ ਅਤੇ ਕਨੇਡਾ ਟੀਮ ਦੇ ਕਪਤਾਨ ਦਿਲਪ੍ਰੀਤ ਬਾਜਵਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਉਨ੍ਹਾਂ ਨੇ ਜੇਤੂ ਟੀਮ ਸਕਾਈ ਰਾਈਡਰ ਕ੍ਰਿਕਟ ਕਲੱਬ ਨੂੰ 11,000 ਰੁਪਏ ਅਤੇ ਰਨਰਅੱਪ ਅਹਿਮਦੀਆਂ ਕ੍ਰਿਕਟ ਕਲੱਬ ਨੂੰ 5,100 ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ।
ਆਯੋਜਕਾਂ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।