| ਕਾਦੀਆਂ ਚ ਨੌਜਵਾਨ ਸੇਵਕ ਜੱਥੇ ਵੱਲੋਂ ਮੁਸਲਿਮ ਭਾਈਚਾਰੇ ਦਾ ਰੋਜ਼ਾ ਇਫਤਾਰ ਮੌਕੇ ਇਕੱਠ ਦਾ ਦ੍ਰਿਸ਼। (ਜ਼ੀਸ਼ਾਨ) |
ਕਾਦੀਆਂ, 16 ਮਾਰਚ (ਜ਼ੀਸ਼ਾਨ) – ਨੌਜਵਾਨ ਸੇਵਕ ਜੱਥਾ ਸੰਗ ਕਮੇਟੀ ਕਾਦੀਆਂ (ਮੁਹੱਲਾ ਅਕਾਲਗੜ੍ਹ) ਵੱਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਰੋਜ਼ਾ ਇਫਤਾਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਅਹਿਮਦੀਆ ਭਾਈਚਾਰੇ ਦੇ ਕਈ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਨੌਜਵਾਨ ਸੇਵਕ ਜੱਥੇ ਦੇ ਗੁਰਜੀਤ ਸਿੰਘ ਡਿੰਪਲ ਅਤੇ ਸੁਖਪਾਲ ਸਿੰਘ ਭਾਟੀਆ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਇਫਤਾਰ ਕਰਵਾ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਨੂੰ ਮਜ਼ਬੂਤ ਕਰਦੇ ਹਨ।
ਇਸ ਮੌਕੇ ਗਿਆਨੀ ਮੁਬਸ਼ਰ ਅਹਿਮਦ ਖਾਦਿਮ ਨੇ ਨੌਜਵਾਨ ਸੇਵਕ ਜੱਥੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਮਾਤ ਅਹਿਮਦੀਆ ਦਾ ਮੰਤਵ "ਮੁਹੱਬਤ ਸਭਨਾ ਲਈ, ਨਫ਼ਰਤ ਕਿਸੇ ਨਾਲ ਨਹੀਂ" ਹੈ ਅਤੇ ਕਾਦੀਆਂ ਦੇ ਲੋਕਾਂ ਨਾਲ ਜਮਾਤ ਦਾ ਭਾਈਚਾਰਕ ਰਿਸ਼ਤਾ ਬਹੁਤ ਮਜ਼ਬੂਤ ਹੈ।
ਅੰਤ ਵਿੱਚ ਸਮੂਹਿਕ ਤੌਰ 'ਤੇ ਵਿਸ਼ਵ ਸ਼ਾਂਤੀ ਲਈ ਦੁਆ ਕੀਤੀ ਗਈ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਈ ਸਥਾਨਕ ਨਿਵਾਸੀ ਅਤੇ ਸੇਵਾਦਾਰ ਵੀ ਮੌਜੂਦ ਸਨ।