ਕਾਦੀਆਂ ‘ਚ ਸੁਖਰਾਜ ਕੌਰ ਮਾਹਲ ਤੇ ਗੁਰਦਿਲਬਾਗ ਸਿੰਘ ਮਾਹਲ ਵੱਲੋਂ ਰੋਜ਼ਾ ਇਫ਼ਤਾਰ ਦਾ ਕੀਤਾ ਆਯੋਜਨ

ਕਾਦੀਆਂ ਚ ਮਾਹਲ ਪਰੀਵਾਰ ਵੱਲੋਂ ਰੋਜ਼ਾ ਇਫ਼ਤਾਰ ਮੌਕੇ ਸ਼ਾਮਿਲ ਮੁਸਲਿਮ ਭਾਈਚਾਰੇ ਦੇ ਆਗੂ ਆਦਿ। (ਜ਼ੀਸ਼ਾਨ)

ਕਾਦੀਆਂ, 19 ਮਾਰਚ (ਜ਼ੀਸ਼ਾਨ) – ਕਾਦੀਆਂ ਵਿੱਚ ਭਾਈਚਾਰਕ ਸਾਂਝ ਅਤੇ ਧਾਰਮਿਕ ਏਕਤਾ ਦੀ ਇੱਕ ਹੋਰ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਕੌਂਸਲਰ ਸੁਖਰਾਜ ਕੌਰ ਮਾਹਲ ਅਤੇ ਗੁਰਦਿਲਬਾਗ ਸਿੰਘ ਮਾਹਲ ਵੱਲੋਂ ਮੁਸਲਿਮ ਭਾਈਚਾਰੇ ਲਈ ਵਿਸ਼ਾਲ ਰੋਜ਼ਾ ਇਫ਼ਤਾਰ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਵਿੱਚ ਅਹਿਮਦੀਆ ਜਮਾਤ ਦੇ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਿਰਕਤ ਕਰਕੇ ਇਕੱਠੇ ਰੋਜ਼ਾ ਖੋਲ੍ਹਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਵਿਸ਼ੇਸ਼ ਤੌਰ 'ਤੇ ਪਹੁੰਚੇ।
ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਪ੍ਰੇਮ, ਭਾਈਚਾਰਾ ਅਤੇ ਆਪਸੀ ਸਤਿਕਾਰ ਨੂੰ ਮਜ਼ਬੂਤ ਕਰਦੇ ਹਨ ਅਤੇ ਕਾਦੀਆਂ ਦੀ ਧਰਤੀ ਹਮੇਸ਼ਾ ਧਾਰਮਿਕ ਸਾਂਝ ਦਾ ਸੰਦੇਸ਼ ਦਿੰਦੀ ਆਈ ਹੈ।
ਇਸ ਮੌਕੇ ਜਮਾਤ ਅਹਿਮਦੀਆ ਦੇ ਮੈਂਬਰਾਂ ਵੱਲੋਂ ਵੀ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਵਿੱਚ ਏਕਤਾ ਅਤੇ ਭਰੋਸੇ ਨੂੰ ਮਜ਼ਬੂਤ ਕਰਦੇ ਹਨ। ਅੰਤ ਵਿੱਚ ਸਮੂਹ ਹਾਜ਼ਰੀਨ ਨੇ ਵਿਸ਼ਵ ਸ਼ਾਂਤੀ ਲਈ ਦੁਆ ਕੀਤੀ ਅਤੇ ਆਯੋਜਕਾਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Post a Comment

© Qadian Times. All rights reserved. Distributed by ASThemesWorld