ਕਾਦੀਆਂ ‘ਚ ਟਰੈਫਿਕ ਸਮੱਸਿਆ ਗੰਭੀਰ, ਲੋਕ, ਮਰੀਜ਼ ਅਤੇ ਵਿਦਿਆਰਥੀ ਹੋ ਰਹੇ ਹਨ ਪਰੇਸ਼ਾਨ

ਕਾਦੀਆਂ ਦੇ ਵੱਖ-ਵੱਖ ਬਜ਼ਾਰਾਂ ਚ ਟਰੈਫਿਕ ਜਾਮ ਦੇ ਦ੍ਰਿਸ਼। (ਜ਼ੀਸ਼ਾਨ)

ਕਾਦੀਆਂ, 20 ਮਾਰਚ (ਜ਼ੀਸ਼ਾਨ) – ਕਾਦੀਆਂ ਸ਼ਹਿਰ ਵਿੱਚ ਵਧ ਰਹੀ ਟਰੈਫਿਕ ਸਮੱਸਿਆ ਕਾਰਨ ਲੋਕਾਂ, ਮਰੀਜ਼ਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਜ਼ਾਰਾਂ ਵਿੱਚ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਅਤੇ ਸੜਕਾਂ 'ਤੇ ਲੱਗੀਆਂ ਰੇਹੜੀਆਂ ਕਾਰਨ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ।
ਇੰਟਰਨੈਸ਼ਨਲ ਹਿਊਮਨ ਰਾਈਟ ਡਿਫੈਂਡਰ ਦੇ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ, ਪ੍ਰਭਾਕਰ ਚੌਂਕ, ਮੇਨ ਬਜ਼ਾਰ, ਬੁੱਟਰ ਰੋੜ੍ਹ, ਰੇਲਵੇ ਰੋਡ ਸਮੇਤ ਕਈ ਥਾਵਾਂ 'ਤੇ ਬੇਤਰਤੀਬ ਪਾਰਕਿੰਗ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਸਮੱਸਿਆ ਵਧ ਰਹੀ ਹੈ। ਟਰੈਫਿਕ ਕਰਮਚਾਰੀਆਂ ਦੀ ਘਾਟ ਵੀ ਇਸਨੂੰ ਹੋਰ ਗੰਭੀਰ ਬਣਾ ਰਹੀ ਹੈ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਟਰੈਫਿਕ ਪੁਲਿਸ ਦੀ ਗਿਣਤੀ ਵਧਾਈ ਜਾਵੇ ਅਤੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

Post a Comment

© Qadian Times. All rights reserved. Distributed by ASThemesWorld