| ਰਣਜੀਤ ਸਿੰਘ ਦਾ ਸਨਮਾਨ ਕਰਦਿਆਂ ਸਕੂਲ ਪ੍ਰਬੰਧਕ ਆਦਿ। (ਜ਼ੀਸ਼ਾਨ) |
ਕਾਦੀਆਂ, 18 ਮਾਰਚ (ਜ਼ੀਸ਼ਾਨ) – ਸ਼੍ਰੀ ਗੁਰੂ ਕਿਰਪਾ ਮਾਡਲ ਸਕੂਲ ਰਜਾਦਾ ਰੋਡ ਕਾਦੀਆਂ ਦੇ +2 ਵਿੱਚ ਪੜਾਈ ਕਰਦੇ ਵਿਦਿਆਰਥੀ ਰਣਜੀਤ ਸਿੰਘ ਪੁੱਤਰ ਜਰਨੈਲ ਸਿੰਘ ਜੋਕਿ ਸਕੂਲ ਵਿੱਚ ਭਾਰਤੀ ਹੋਈਆ ਹੈ। ਆਰਮੀ ਵਿੱਚ ਭਾਰਤੀ ਹੋਣ ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਿਕਾ ਬਲੱਗਣ ਅਤੇ ਮੈਡਮ ਹਰਪ੍ਰੀਤ ਕੌਰ ਅਤੇ ਸਕੂਲ ਦੇ ਸਟਾਫ ਵਿੱਚ ਖੁਸ਼ੀ ਪਾਈ ਜਾ ਰਹੀ ਹੈ।
ਇਸ ਸਬੰਧੀ ਜਾਨਕਾਰੀ ਦਿੰਦੇ ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਿਕਾ ਬਲੱਗਣ ਅਤੇ ਮੈਡਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦਾ ਵਿਦਿਆਰਥੀਆ ਰਣਜੀਤ ਜੋ ਬਹੁਤ ਹੋਣਹਾਰ ਵਿਦਿਆਰਥੀ ਹੈ ਅਤੇ ਉਹ ਪੜ੍ਹਨ ਦੇ ਨਾਲ ਨਾਲ ਖੇਡਾਂ ਵਿੱਚ ਵੀ ਹੁਸ਼ਿਆਰ ਹੈ ਸਾਨੂੰ ਸਾਰੀਆਂ ਨੂੰ ਉਸ ਉਤੇ ਬਹੁਤ ਮਾਣ ਹੈ ਕਿ ਉਹ ਛੋਟੀ ਉਮਰ ਵਿੱਚ ਹੀ ਆਰਮੀ ਵਿੱਚ ਭਰਤੀ ਹੋਕੇ ਦੇਸ਼ ਦੀ ਸੇਵਾ ਕਰਣ ਦਾ ਜੱਜਬਾ ਰੱਖਦਾ ਹੈ।
ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਿਕਾ ਬਲੱਗਣ ਅਤੇ ਮੈਡਮ ਹਰਪ੍ਰੀਤ ਕੌਰ ਨੇ ਵਿਦਿਆਰਥੀ ਰਣਜੀਤ ਸਿੰਘ ਦੇ ਮਾਤਾ ਪਿਤਾ ਅਤੇ ਉਸਦੇ ਪਿੰਡ ਵਾਸੀਆਂ ਨੂੰ ਰਣਜੀਤ ਸਿੰਘ ਦੇ ਆਰਮੀ ਵਿੱਚ ਭਰਤੀ ਹੋਣ ਤੇ ਵਧਾਈ ਦਿੱਤੀ ਅਤੇ ਵਿਦਿਆਰਥੀ ਰਣਜੀਤ ਸਿੰਘ ਨੂੰ ਸਕੂਲ ਵਿੱਚ ਸਿਰੋਪਾ ਪਾਕੇ ਕੇਕ ਕੱਟ ਕੇ ਉਸਦਾ ਸਨਮਾਨ ਕੀਤਾ।
ਇਸ ਮੋਕੇ ਉਹਨਾਂ ਦੇ ਨਾਲ ਮੈਡਮ ਬਲਜੀਤ ਕੌਰ, ਮੈਡਮ ਸਿਮਰਨ ਕੌਰ, ਮੈਡਮ ਜਸਕਰਨ, ਮੈਡਮ ਜੋਤੀ, ਮੈਡਮ ਦਿਲਪ੍ਰੀਤ ਕੌਰ, ਮੈਡਮ ਕੋਮਲਪ੍ਰੀਤ ਕੌਰ, ਜੋਨ ਪੀਟਰ ਆਦ ਸਟਾਫ ਨੇ ਵੀ ਵਿਦਿਆਰਥੀ ਰਣਜੀਤ ਸਿੰਘ ਨੂੰ ਵਧਾਈ ਦਿੱਤੀ।