ਕਾਦੀਆਂ ‘ਚ ਗੈਸ ਸਿਲੈਂਡਰਾਂ ਦੀ ਕਮੀ ਅਤੇ ਵੱਧਦੀਆਂ ਕੀਮਤਾਂ ਨਾਲ ਲੋਕ ਪਰੇਸ਼ਾਨ, ਡਾ. ਛਾਬੜਾ ਨੇ ਸੁਚਾਰੂ ਸਪਲਾਈ ਦੀ ਕੀਤੀ ਮੰਗ

ਸ਼ਿਵਸੇਨਾ ਸਮਾਜਵਾਦੀ ਦੇ ਰਾਸ਼ਟਰੀ ਉਪ ਪ੍ਰਧਾਨ ਡਾ. ਅਜੇ ਕੁਮਾਰ ਛਾਬੜਾ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਗਾਉਂਦਿਆਂ। (ਜ਼ੀਸ਼ਾਨ)

ਕਾਦੀਆਂ, 21 ਮਾਰਚ (ਜ਼ੀਸ਼ਾਨ) –  ਸ਼ਹਿਰ ਵਿੱਚ ਗੈਸ ਸਿਲੈਂਡਰਾਂ ਦੀ ਕਮੀ ਅਤੇ ਵੱਧਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁਕਿੰਗ ਕਰਨ ਦੇ ਬਾਵਜੂਦ ਕਈ ਉਪਭੋਗਤਾਵਾਂ ਨੂੰ 10–10 ਦਿਨ ਤੱਕ ਸਿਲੈਂਡਰ ਨਹੀਂ ਮਿਲ ਰਹੇ, ਜਿਸ ਨਾਲ ਲੋਕਾਂ ਚ ਨਾਰਾਜ਼ਗੀ ਵਧ ਰਹੀ ਹੈ।
ਸ਼ਿਵਸੇਨਾ ਸਮਾਜਵਾਦੀ ਦੇ ਰਾਸ਼ਟਰੀ ਉਪ ਪ੍ਰਧਾਨ ਡਾ. ਅਜੇ ਕੁਮਾਰ ਛਾਬੜਾ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਇਆ ਕਿ ਸਪਲਾਈ ਦੇ ਦਾਅਵਿਆਂ ਦੇ ਬਾਵਜੂਦ ਲੋਕਾਂ ਤੱਕ ਸਿਲੈਂਡਰ ਨਹੀਂ ਪਹੁੰਚ ਰਹੇ ਅਤੇ ਬਲੈਕ ਮਾਰਕੀਟਿੰਗ ਦੇ ਸ਼ੱਕ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਈ ਉਪਭੋਗਤਾਵਾਂ ਨੂੰ ਡਿਲਿਵਰੀ ਮੈਸੇਜ ਮਿਲਣ ਦੇ ਬਾਵਜੂਦ ਸਿਲੈਂਡਰ ਨਹੀਂ ਮਿਲਦਾ, ਜਿਸ ਨਾਲ ਸਪਲਾਈ ਪ੍ਰਣਾਲੀ 'ਤੇ ਸਵਾਲ ਖੜੇ ਹੋ ਰਹੇ ਹਨ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਲੈਕ ਮਾਰਕੀਟਿੰਗ 'ਤੇ ਰੋਕ ਲਗਾਈ ਜਾਵੇ ਅਤੇ ਲੋਕਾਂ ਨੂੰ ਸਮੇਂ ਸਿਰ ਸਿਲੈਂਡਰ ਮੁਹੱਈਆ ਕਰਵਾਏ ਜਾਣ।
ਦੂਜੇ ਪਾਸੇ ਜ਼ਿਲ੍ਹਾ ਫੂਡ ਕੰਟਰੋਲਰ ਅਮਨਜੋਤ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਯਮਿਤ ਚੈਕਿੰਗ ਦੇ ਹੁਕਮ ਦਿੱਤੇ ਗਏ ਹਨ ਅਤੇ ਜੇ ਕਿਸੇ ਪੱਧਰ 'ਤੇ ਗੜਬੜ ਮਿਲੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Post a Comment

© Qadian Times. All rights reserved. Distributed by ASThemesWorld