ਕਾਦੀਆਂ ਦੇ ਪੈਟਰੋਲ ਪੰਪਾਂ ‘ਤੇ ਤੇਲ ਦੀ ਕਮੀ ਨਾਲ ਲੋਕ ਪਰੇਸ਼ਾਨ

ਕਾਦੀਆਂ ਦੇ ਖ਼ਾਲੀ ਪੈਟਰੋਲ ਪੰਪਾਂ ਤੋਂ ਬਿਨ੍ਹਾਂ ਤੇਲ ਵਾਪਸ ਪਰਤਦੇ ਲੋਕ। (ਜ਼ੀਸ਼ਾਨ)


ਕਾਦੀਆਂ, 6 ਮਾਰਚ (ਜ਼ੀਸ਼ਾਨ) – ਕਾਦੀਆਂ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪੈਟਰੋਲ ਪੰਪਾਂ 'ਤੇ ਤੇਲ ਖਤਮ ਹੋਣ ਕਾਰਨ ਲੋਕਾਂ ਵਿੱਚ ਹੜਕੰਪ ਮਚ ਗਿਆ ਅਤੇ ਪੰਪਾਂ ਦੇ ਬਾਹਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਵੀ ਦੇਖਣ ਨੂੰ ਮਿਲੀਆਂ।
ਸਥਾਨਕ ਲੋਕਾਂ ਦੇ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਤੇਲ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਕਰਕੇ ਵਾਹਨ ਚਲਾਉਣ ਵਿੱਚ ਦਿਕ਼ਤ ਆ ਰਹੀ ਹੈ। ਕੁਝ ਲੋਕਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਹਾਲਾਤਾਂ ਦੇ ਡਰ ਕਾਰਨ ਵੀ ਲੋਕ ਵੱਧ ਮਾਤਰਾ ਵਿੱਚ ਤੇਲ ਭਰਵਾਉਣ ਲਈ ਪੰਪਾਂ 'ਤੇ ਪਹੁੰਚ ਰਹੇ ਹਨ।
ਇਸ ਸਬੰਧੀ ਪੈਟਰੋਲ ਪੰਪ ਮਾਲਕਾਂ ਨੇ ਦੱਸਿਆ ਕਿ ਹੋਲੀ ਦੀਆਂ ਛੁੱਟੀਆਂ ਕਾਰਨ ਸਪਲਾਈ ਵਾਲੀਆਂ ਗੱਡੀਆਂ ਸਮੇਂ 'ਤੇ ਨਹੀਂ ਪਹੁੰਚ ਸਕੀਆਂ, ਜਿਸ ਕਰਕੇ ਕੁਝ ਪੰਪਾਂ 'ਤੇ ਅਸਥਾਈ ਤੌਰ 'ਤੇ ਤੇਲ ਖਤਮ ਹੋ ਗਿਆ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਸਪਲਾਈ ਮੁੜ ਆ ਜਾਵੇਗੀ ਅਤੇ ਸਥਿਤੀ ਸਧਾਰਨ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਘਬਰਾਹਟ ਵਿੱਚ ਵੱਧ ਤੇਲ ਇਕੱਠਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ।

إرسال تعليق

© Qadian Times. All rights reserved. Distributed by ASThemesWorld