| ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਆਗੂ। (ਜ਼ੀਸ਼ਾਨ) |
ਕਾਦੀਆਂ, 13 ਮਾਰਚ (ਜ਼ੀਸ਼ਾਨ) – ਐਕਸ਼ਨ ਕ੍ਰਾਈਮ ਇਨਵੈਸਟੀਗੇਸ਼ਨ ਜਸਟਿਸ ਐਸੋਸੀਏਸ਼ਨ (ਰਜਿ.) ਦੀ ਮੀਟਿੰਗ ਦਿੱਲੀ ਵਿੱਚ ਨੈਸ਼ਨਲ ਚੀਫ ਡਾਇਰੈਕਟਰ ਅਵਿਨਾਸ਼ ਕੁਮਾਰ ਅਤੇ ਨੈਸ਼ਨਲ ਡਾਇਰੈਕਟਰ ਪੂਨਮ ਸੁਖੀਜਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਤੋਂ ਜੋਗਾ ਸਿੰਘ ਵਡਾਲਾ ਅਤੇ ਦਲਜੀਤ ਸਿੰਘ ਵੀ ਹਾਜ਼ਰ ਰਹੇ।
ਮੀਟਿੰਗ ਦੌਰਾਨ ਜੋਗਾ ਸਿੰਘ ਵਡਾਲਾ ਨੂੰ ਐਸੋਸੀਏਸ਼ਨ ਦਾ ਕੌਮੀ ਸਹਾਇਕ ਡਾਇਰੈਕਟਰ ਅਤੇ ਪੰਜਾਬ ਲਈ ਐਸ.ਸੀ./ਐਸ.ਟੀ. ਡਾਇਰੈਕਟਰ ਨਿਯੁਕਤ ਕੀਤਾ ਗਿਆ, ਜਦਕਿ ਦਲਜੀਤ ਸਿੰਘ ਨੂੰ ਨੈਸ਼ਨਲ ਜੁਆਇੰਟ ਡਾਇਰੈਕਟਰ ਬਣਾਇਆ ਗਿਆ।
ਆਗੂਆਂ ਨੇ ਦੱਸਿਆ ਕਿ ਸੰਸਥਾ ਦੇਸ਼ ਭਰ ਵਿੱਚ ਔਰਤਾਂ 'ਤੇ ਅੱਤਿਆਚਾਰ, ਸਮਾਜਿਕ ਅਨਿਆਂ ਅਤੇ ਹੋਰ ਅਪਰਾਧਾਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਦਫ਼ਤਰ ਖੋਲ੍ਹ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਯਤਨ ਕੀਤੇ ਜਾਣਗੇ।