| ਨਵੀਂ ਚੁਣੀ ਗਈ ਕਮੇਟੀ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ। (ਜ਼ੀਸ਼ਾਨ) |
ਕਾਦੀਆਂ, 17 ਮਾਰਚ (ਜ਼ੀਸ਼ਾਨ) –ਪਿੰਡ ਤੁਗਲਵਾਲਾ ਵਿਖੇ ਗੁਰਦੁਆਰਾ ਸ੍ਰੀ ਚੜਦੀ ਪੱਤੀ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਪਿੰਡ ਦੀ ਸੰਗਤ ਦੀ ਹਾਜ਼ਰੀ ਵਿੱਚ ਹੋਈ।
ਇਸ ਚੋਣ ਦੌਰਾਨ ਮੁੱਖ ਸੇਵਾਦਾਰ ਪ੍ਰਧਾਨ ਗੁਰਚਰਨ ਸਿੰਘ ਰਾਮਗੜੀਆ, ਮੀਤ ਸੇਵਾਦਾਰ ਸੂਬੇਦਾਰ ਕੁਲਦੀਪ ਸਿੰਘ ਰਿਆੜ, ਕੈਸੀਅਰ ਦਲਜੀਤ ਸਿੰਘ, ਸਟੋਰ ਕੀਪਰ ਹਰਦੀਪ ਸਿੰਘ ਅਤੇ ਦਲਬੀਰ ਸਿੰਘ ਰਿਆੜ, ਮੈਂਬਰ ਗੁਰਅੰਮ੍ਰਿਤਪਾਲ ਸਿੰਘ, ਕਰਮਬੀਰ ਸਿੰਘ ਰਿਆੜ, ਨਵਜੋਤ ਸਿੰਘ ਮਿੰਟਾ, ਰਮਿੰਦਰ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਕੁਲਵੰਤ ਸਿੰਘ, ਗਰੀਬ ਸਿੰਘ, ਨਵਦੀਪ ਸਿੰਘ ਫੌਜੀ, ਮੇਜਰ ਸਿੰਘ ਨੂੰ ਸਰਬਸੰਮਤੀ ਨਾਲ ਚੁਣੇ ਗਏ।
ਇਸ ਮੌਕੇ ਤੇ ਨਵੀਂ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਉਣ ਵਾਲੇ ਧਾਰਮਿਕ ਪ੍ਰੋਗਰਾਮਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਨਾਲ ਹੀ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਗਏ ਅਤੇ ਉਹਨਾਂ ਵਿਚਾਰਾਂ ਦੇ ਉੱਤੇ ਸਾਰੇ ਹੀ ਸੰਗਤ ਦੇ ਵੱਲੋਂ ਸਹਿਮਤੀ ਪ੍ਰਗਟ ਕੀਤੀ । ਇਸ ਮੌਕੇ ਨਵੀਂ ਚੁਣੀ ਗਈ ਕਮੇਟੀ ਮੈਂਬਰਾਂ ਦਾ ਤੇ ਅਹੁਦੇਦਾਰਾਂ ਦਾ ਗੁਰੂ ਬਖਸ਼ਿਸ਼ ਸਰੋਪਾ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।