ਗੈਸ ਸਿਲੰਡਰਾਂ ਦੀ ਕਿੱਲਤ ਬਾਰੇ ਅਫਵਾਹਾਂ ਤੋਂ ਬਾਅਦ ਕਾਦੀਆਂ ਗੈਸ ਏਜੰਸੀ ‘ਤੇ ਲੱਗੀਆਂ ਲੰਮੀਆਂ ਲਾਈਨਾਂ

ਕਾਦੀਆਂ ਚ ਗੈਸ ਏਜੰਸੀ 'ਤੇ ਲੱਗੀਆਂ ਲੰਮੀਆਂ ਲਾਈਨਾਂ ਦਾ ਦ੍ਰਿਸ਼। (ਜ਼ੀਸ਼ਾਨ)

ਕਾਦੀਆਂ, 10 ਮਾਰਚ (ਜ਼ੀਸ਼ਾਨ) – ਪੰਜਾਬ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਘਟਣ ਸੰਬੰਧੀ ਫੈਲ ਰਹੀਆਂ ਅਫਵਾਹਾਂ ਤੋਂ ਬਾਅਦ ਕਾਦੀਆਂ ਦੀ ਗੈਸ ਏਜੰਸੀ 'ਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਸਵੇਰੇ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਸਿਲੰਡਰ ਲੈਣ ਲਈ ਏਜੰਸੀ ਦੇ ਬਾਹਰ ਪਹੁੰਚੇ ਹੋਏ ਸਨ ਅਤੇ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ।
ਲੋਕਾਂ ਦਾ ਕਹਿਣਾ ਹੈ ਕਿ ਸਪਲਾਈ ਘਟਣ ਦੀਆਂ ਖਬਰਾਂ ਕਾਰਨ ਕਈ ਉਪਭੋਗਤਾ ਪਹਿਲਾਂ ਹੀ ਗੈਸ ਸਿਲੰਡਰ ਬੁਕ ਕਰਵਾਉਣ ਜਾਂ ਪ੍ਰਾਪਤ ਕਰਨ ਲਈ ਏਜੰਸੀ ਪਹੁੰਚ ਰਹੇ ਹਨ, ਜਿਸ ਨਾਲ ਭੀੜ ਵਧ ਗਈ ਹੈ। ਕਤਾਰਾਂ ਵਿੱਚ ਕਈ ਮਹਿਲਾਵਾਂ ਅਤੇ ਬਜ਼ੁਰਗ ਵੀ ਖੜ੍ਹੇ ਦਿਖਾਈ ਦਿੱਤੇ।
ਇਸ ਸਬੰਧੀ ਗੈਸ ਏਜੰਸੀ ਦੇ ਮਾਲਕ ਵਰਿੰਦਰ ਵੀਨੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਾਦੀਆਂ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਨਿਯਮਿਤ ਤੌਰ 'ਤੇ ਹੋ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੁਝ ਲੋਕ ਅਫਵਾਹਾਂ ਦੇ ਕਾਰਨ ਜ਼ਰੂਰਤ ਤੋਂ ਵੱਧ ਸਿਲੰਡਰ ਬੁਕ ਕਰਵਾ ਰਹੇ ਹਨ, ਜਿਸ ਨਾਲ ਏਜੰਸੀ 'ਤੇ ਭੀੜ ਵਧ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਸਿਰਫ਼ ਲੋੜ ਮੁਤਾਬਕ ਹੀ ਸਿਲੰਡਰ ਬੁਕ ਕਰਵਾਉਣ ਤਾਂ ਜੋ ਹਰ ਉਪਭੋਗਤਾ ਨੂੰ ਸਮੇਂ 'ਤੇ ਗੈਸ ਮਿਲ ਸਕੇ।

إرسال تعليق

© Qadian Times. All rights reserved. Distributed by ASThemesWorld