ਕਾਦੀਆਂ ਥਾਣੇ ਦਾ ਸੰਭਾਲਿਆ ਗੁਰਮਿੰਦਰ ਸਿੰਘ ਨੇ ਚਾਰਜ, ਨਸ਼ਾ ਤਸਕਰਾਂ ਦਿੱਤੀ ਚੇਤਾਵਨੀ

ਕਾਦੀਆਂ ਥਾਣੇ ਦੇ ਨਵੇਂ ਮੁਖੀ ਗੁਰਮਿੰਦਰ ਸਿੰਘ। (ਜ਼ੀਸ਼ਾਨ)

ਕਾਦੀਆਂ, 6 ਮਾਰਚ (ਜ਼ੀਸ਼ਾਨ) – ਸਬ ਇੰਸਪੈਕਟਰ ਗੁਰਮਿੰਦਰ ਸਿੰਘ ਨੇ ਕਾਦੀਆਂ ਥਾਣੇ ਦਾ ਚਾਰਜ ਬਤੌਰ ਐਸ.ਐਚ.ਓ. ਸੰਭਾਲ ਲਿਆ। ਚਾਰਜ ਸੰਭਾਲਣ ਮੌਕੇ ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣਾ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਨ੍ਹਾਂ ਦੀ ਪਹਿਲ ਰਹੇਗੀ।
ਉਨ੍ਹਾਂ ਕਾਦੀਆਂ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਨਸ਼ਾ ਤਸਕਰੀ ਜਾਂ ਹੋਰ ਗੈਰਕਾਨੂੰਨੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਐਸ.ਐਚ.ਓ. ਗੁਰਮਿੰਦਰ ਸਿੰਘ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਸ਼ੇ ਦਾ ਗੈਰਕਾਨੂੰਨੀ ਧੰਧਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


إرسال تعليق

© Qadian Times. All rights reserved. Distributed by ASThemesWorld