ਭੇਦਭਰੇ ਹਾਲਾਤਾਂ ਵਿੱਚ ਔਰਤ ਦੋ ਬੱਚਿਆਂ ਸਮੇਤ ਹੋਈ ਲਾਪਤਾ

ਲਾਪਤਾ ਔਰਤ ਪਰਨੀਤ ਕੌਰ ਅਤੇ ਉਸਦੇ ਬੱਚਿਆਂ ਦੀਆਂ ਫਾਈਲ ਤਸਵੀਰਾਂ। (ਜ਼ੀਸ਼ਾਨ)

ਕਾਦੀਆਂ, 2 ਫ਼ਰਵਰੀ (ਜ਼ੀਸ਼ਾਨ)–  ਨਜ਼ਦੀਕੀ ਪਿੰਡ ਧਾਰੀਵਾਲ ਕਲਾਂ ਤੋਂ ਪਰਨੀਤ ਕੌਰ ਪਤਨੀ ਸੰਦੀਪ ਸਿੰਘ ਆਪਣੇ ਦੋ ਬੱਚਿਆਂ (ਇੱਕ ਪੁੱਤਰ ਤੇ ਇੱਕ ਧੀ) ਸਮੇਤ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਈ ਹੈ। ਪਰਿਵਾਰ ਨੇ ਇਸ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਪਰਨੀਤ ਕੌਰ ਪਿਛਲੇ ਕੁਝ ਦਿਨਾਂ ਤੋਂ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ। ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਔਰਤ ਆਪਣੇ ਬੱਚਿਆਂ ਸਮੇਤ ਕਿਤੇ ਨਜ਼ਰ ਆਵੇ ਤਾਂ ਤੁਰੰਤ ਸੰਪਰਕ ਕੀਤਾ ਜਾਵੇ।

Post a Comment

© Qadian Times. All rights reserved. Distributed by ASThemesWorld