| ਅਹਿਮਦੀਆ ਯੂਥ ਵਿੰਗ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਲਗਾਇਆ ਮੁਫ਼ਤ ਦਿਲ ਅਤੇ ਸ਼ੂਗਰ ਕੈਂਪ ਚ ਮਰੀਜ਼ਾਂ ਦੀ ਜਾਂਚ ਕਰਦਿਆਂ ਦਿਲ ਅਤੇ ਸ਼ੂਗਰ ਦੇ ਮਾਹਿਰ ਡਾਕਟਰ। (ਜ਼ੀਸ਼ਾਨ) |
ਕਾਦੀਆਂ, 25 ਜਨਵਰੀ (ਜ਼ੀਸ਼ਾਨ)- ਅਹਿਮਦੀਆ ਯੂਥ ਵਿੰਗ ਭਾਰਤ ਵੱਲੋਂ ਨੂਰ ਹਸਪਤਾਲ ਵਿੱਚ ਦਿਲ ਅਤੇ ਸ਼ੂਗਰ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ। ਕੈਂਪ ਦੀ ਸ਼ੁਰੂਆਤ ਪਵਿੱਤਰ ਕੁਰਾਨ ਪਾਕ ਦੀ ਤਿਲਾਵਤ ਨਾਲ ਕੀਤੀ ਗਈ।
ਯੂਥ ਵਿੰਗ ਦੇ ਪ੍ਰਧਾਨ ਨਿਆਜ਼ ਨਾਇਕ ਨੇ ਕਿਹਾ ਕਿ ਸੰਸਥਾ ਦੇਸ਼ ਭਰ ਵਿੱਚ ਮਾਨਵਤਾ ਦੀ ਸੇਵਾ ਲਈ ਮੈਡੀਕਲ ਅਤੇ ਖੂਨ ਦਾਨ ਕੈਂਪ ਵਰਗੇ ਸਮਾਜ ਸੇਵਾ ਦੇ ਪ੍ਰੋਗਰਾਮ ਕਰਦੀ ਰਹਿੰਦੀ ਹੈ। ਜਮਾਤ ਦੇ ਬੁਲਾਰੇ ਕੇ. ਤਾਰਿਕ ਅਹਿਮਦ ਨੇ ਦੱਸਿਆ ਕਿ ਇਹ ਕੈਂਪ ਗਣਤੰਤਰ ਦਿਵਸ ਨੂੰ ਸਮਰਪਿਤ ਹੈ ਅਤੇ ਦੇਸ਼ ਸੇਵਾ ਹਰ ਨਾਗਰਿਕ ਦਾ ਫਰਜ਼ ਹੈ।
ਇਸ ਮੌਕੇ ਜਲੰਧਰ ਕੈਪੀਟੋਲ ਹਸਪਤਾਲ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਜੀਤ ਪਾਲ ਸਿੰਘ, ਅੰਮ੍ਰਿਤਸਰ ਤੋਂ ਸ਼ੂਗਰ ਦੇ ਮਾਹਿਰ ਡਾ. ਕਮਲ ਪ੍ਰੀਤ ਸਿੰਘ ਨੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ।
ਇਸ ਮੌਕੇ ਨੂਰ ਹਸਪਤਾਲ ਦੇ ਐਡਮਿਨਿਸਟਰੇਟਰ ਨਾਸਰ ਵਹੀਦ, ਡਾ. ਤਾਰਕ ਅਹਿਮਦ, ਡਾ. ਮਹਿਮੂਦ ਬੱਟ, ਡਾ. ਮੰਜੂ ਬੱਟ, ਡਾ. ਹਫੀਜ਼, ਡਾ. ਮਰੀਅਮ, ਡਾ. ਇਮਰਾਨ, ਡਾ. ਬਦਰ, ਡਾ. ਨਿਸ਼ਾਨ, ਡਾ. ਮਾਜਿਦ, ਡਾ. ਕਪੂਰ ਜਲੰਧਰ, ਕੌਂਸਲਰ ਅਬਦੁਲ ਵਾਸੇ ਚੱਠਾ, ਮੁਨੀਰ ਅਹਿਮਦ ਹਾਫਿਜ਼ਾਬਾਦੀ, ਮੁਹੰਮਦ ਨੂਰੁਦੀਨ, ਸਰਜੀਲ ਅਹਿਮਦ, ਸਬਾਹਤ ਰਜ਼ਾ ਆਦਿ ਹਾਜ਼ਰ ਸਨ।