ਪਿੰਡ ਵੜੈਚ ਦੇ ਬੱਸ ਸਟਾਪ ਨੇੜੇ ਸ਼ੈੱਡ ਵਿੱਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਪੰਚਾਇਤੀ ਖੰਡਰ ਇਮਾਰਤ ਵਿੱਚ ਪਈ ਅਣਪਛਾਤੀ ਲਾਸ਼ ਅਤੇ ਮੌਕੇ 'ਤੇ ਕਾਰਵਾਈ ਕਰਦੇ ਪੁਲਿਸ ਅਧਿਕਾਰੀ ਤੇ ਸਰਪੰਚ। (ਜ਼ੀਸ਼ਾਨ)

ਕਾਦੀਆਂ, 30 ਜਨਵਰੀ (ਜ਼ੀਸ਼ਾਨ) – ਪਿੰਡ ਵੜੈਚ ਦੇ ਬੱਸ ਸਟਾਪ ਨੇੜੇ ਬਣੀ ਪੰਚਾਇਤੀ ਖੰਡਰ ਇਮਾਰਤ (ਸ਼ੈੱਡ) ਵਿੱਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਇੱਕ ਨੌਜਵਾਨ ਪਾਣੀ ਲੈਣ ਲਈ ਬੱਸ ਸਟਾਪ ਨੇੜੇ ਗਿਆ ਤਾਂ ਤੇਜ਼ ਦੁਰਗੰਧ ਆਉਣ 'ਤੇ ਉਸ ਨੇ ਪੰਚਾਇਤੀ ਇਮਾਰਤ ਅੰਦਰ ਵੇਖਿਆ, ਜਿੱਥੇ ਲਾਸ਼ ਪਈ ਹੋਈ ਸੀ। ਉਸ ਨੇ ਤੁਰੰਤ ਸਰਪੰਚ ਸੁਖਜੀਤ ਸਿੰਘ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ।
ਐਸ.ਐਚ.ਓ ਕਾਹਨੂੰਵਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ ਅਤੇ ਪਛਾਣ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਪਛਾਣ ਹੋਣ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਪੰਚ ਸੁਰਜੀਤ ਸਿੰਘ ਨੇ ਕਿਹਾ ਕਿ ਲਾਸ਼ ਪਿੰਡ ਵੜੈਚ ਦੇ ਕਿਸੇ ਵਸਨੀਕ ਦੀ ਨਹੀਂ ਹੈ ਕਿਉਂਕਿ ਪਿੰਡ ਵਿੱਚ ਕੋਈ ਵੀ ਵਿਅਕਤੀ ਲਾਪਤਾ ਨਹੀਂ।

Post a Comment

© Qadian Times. All rights reserved. Distributed by ASThemesWorld