ਕਾਦੀਆਂ ਵਿੱਚ 77ਵਾਂ ਗਣਤੰਤਰ ਦਿਵਸ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ

ਕਾਦੀਆਂ ਚ ਵੱਖ-ਵੱਖ ਥਾਵਾਂ ਤੇ ਝੰਡਾ ਲਹਿਰਾਉਂਦੀਆਂ। (ਜ਼ੀਸ਼ਾਨ)

ਕਾਦੀਆਂ, 27 ਜਨਵਰੀ (ਜ਼ੀਸ਼ਾਨ)- ਕਾਦੀਆਂ ਵਿੱਚ 77ਵਾਂ ਗਣਤੰਤਰ ਦਿਵਸ ਵੱਖ-ਵੱਖ ਸਰਕਾਰੀ ਅਦਾਰਿਆਂ, ਸਿੱਖਿਅਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਤਿਰੰਗਾ ਲਹਿਰਾਇਆ ਗਿਆ ਅਤੇ ਦੇਸ਼ ਭਗਤੀ ਦੇ ਗੀਤ ਗਏ ਗਏ।
ਨਗਰ ਕੌਂਸਲ ਮੈਦਾਨ ਵਿੱਚ ਪ੍ਰਧਾਨ ਨੇਹਾ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਸੰਵਿਧਾਨ ਦੇ ਮੁੱਲਾਂ 'ਤੇ ਚਾਨਣਾ ਪਾਇਆ। ਤਾਲੀਮ-ਉਲ-ਇਸਲਾਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਸਾਦੀਆ ਅਫ਼ਰੋਜ਼ ਨੇ ਝੰਡਾ ਲਹਿਰਾਇਆ ਅਤੇ ਵਿਦਿਆਰਥੀਆਂ ਨੇ ਦੇਸ਼ਭਕਤੀ ਗੀਤਾਂ ਤੇ ਸੱਭਿਆਚਾਰਕ ਪ੍ਰਸਤੁਤੀਆਂ ਦਿੱਤੀਆਂ।
ਜਾਮਿਆ ਅਹਿਮਦੀਆ ਵਿੱਚ ਮਨਸੂਰ ਅਹਿਮਦ ਮਸਰੂਰ ਅਤੇ ਅਹਿਮਦੀਆ ਯੂਥ ਵਿੰਗ ਦੇ ਪ੍ਰਧਾਨ ਨਿਆਜ਼ ਨਾਇਕ ਵੱਲੋਂ ਤਿਰੰਗਾ ਲਹਿਰਾਇਆ ਗਿਆ। ਸਮਾਗਮਾਂ ਦੌਰਾਨ ਨੌਜਵਾਨਾਂ ਨੂੰ ਸੰਵਿਧਾਨ ਦੀ ਪਾਲਣਾ ਅਤੇ ਦੇਸ਼ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ।

Post a Comment

© Qadian Times. All rights reserved. Distributed by ASThemesWorld