ਨਹਿਰੀ ਵਿਭਾਗ ਵੱਲੋਂ ਪੱਕਾ ਰਸਤਾ ਪੁੱਟਣ ਦੇ ਪਿੰਡ ਵਾਸੀਆਂ ਕੀਤਾ ਰੋਸ਼ ਪ੍ਰਦਰਸ਼ਨ, ਨਾਅਰੇਬਾਜ਼ੀ

ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਭਾਮ ਦੇ ਡੇਰਿਆਂ 'ਤੇ ਰਹਿੰਦੇ ਪੀੜਤ ਪਰਿਵਾਰ। (ਜ਼ੀਸ਼ਾਨ)

ਕਾਦੀਆਂ, 5 ਫ਼ਰਵਰੀ (ਜ਼ੀਸ਼ਾਨ)– ਨਹਿਰੀ ਵਿਭਾਗ ਵੱਲੋਂ ਸੂਏ ਅਤੇ ਨਹਿਰਾਂ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਕੰਮ ਦੌਰਾਨ ਨਹਿਰਾਂ ਦੀਆਂ ਪੱਟੜੀਆਂ 'ਤੇ ਬਣੇ ਪੱਕੇ ਰਸਤੇ ਅਤੇ ਸੜਕਾਂ ਪੁੱਟੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ ਹੈ। ਅੱਜ ਪਿੰਡ ਭਾਮ ਦੇ ਡੇਰਿਆਂ 'ਤੇ ਰਹਿੰਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਇਹ ਪੱਕਾ ਰਸਤਾ ਉਨ੍ਹਾਂ ਨੇ ਕਾਂਗਰਸ ਸਰਕਾਰ ਦੇ ਸਮੇਂ ਬੜੀ ਮਿਹਨਤ ਨਾਲ ਬਣਵਾਇਆ ਸੀ, ਜੋ ਉਨ੍ਹਾਂ ਦੇ ਘਰਾਂ ਲਈ ਇਕੱਲਾ ਆਵਾਜਾਈ ਦਾ ਸਾਧਨ ਹੈ।
ਲੋਕਾਂ ਨੇ ਦੱਸਿਆ ਕਿ ਪੱਟੜੀ ਪੁੱਟਣ ਨਾਲ ਉਨ੍ਹਾਂ ਦਾ ਬਾਹਰੀ ਦੁਨੀਆ ਨਾਲ ਸੰਪਰਕ ਟੁੱਟ ਜਾਵੇਗਾ। ਬੱਚਿਆਂ ਦੀਆਂ ਬੋਰਡ ਪ੍ਰੀਖਿਆਵਾਂ ਨੇੜੇ ਹਨ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਆਉਣਾ-ਜਾਣਾ ਮੁਸ਼ਕਲ ਹੋ ਜਾਵੇਗਾ। ਪੀੜਤਾਂ ਨੇ ਪੰਜਾਬ ਸਰਕਾਰ, ਡੀ.ਸੀ. ਗੁਰਦਾਸਪੁਰ, ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਨੂੰ ਅਪੀਲ ਕੀਤੀ ਕਿ ਮਸਲਾ ਹੱਲ ਹੋਣ ਤੱਕ ਪੱਟੜੀ ਨਾ ਪੁੱਟੀ ਜਾਵੇ, ਨਹੀਂ ਤਾਂ ਉਹ ਪਰਿਵਾਰਾਂ ਸਮੇਤ ਪੱਕਾ ਧਰਨਾ ਦੇਣ ਲਈ ਮਜਬੂਰ ਹੋਣਗੇ।
ਇਸ ਮੌਕੇ ਕਸ਼ਮੀਰ ਸਿੰਘ ਤੁਗਲਵਾਲ, ਭਾਈ ਜਗਤਾਰ ਸਿੰਘ ਖਾਲਸਾ, ਜਥੇਦਾਰ ਬਖਸ਼ੀਸ਼ ਸਿੰਘ, ਸੋਨੂੰ ਔਲਖ, ਬਖਸ਼ੀਸ਼ ਸਿੰਘ ਹਰਚੋਵਾਲ, ਜਥੇਦਾਰ ਜਸਬੀਰ ਸਿੰਘ, ਰਾਜਵਿੰਦਰ ਸਿੰਘ ਰਾਜਾ ਪ੍ਰਧਾਨ, ਜਥੇਦਾਰ ਕੁਲਦੀਪ ਸਿੰਘ ਮੂੜ, ਸੁਖਦੇਵ ਸਿੰਘ, ਰਵੇਲ ਸਿੰਘ, ਜਰਨੈਲ ਸਿੰਘ, ਮੱਘਰ ਸਿੰਘ, ਰਣਜੀਤ ਸਿੰਘ, ਕੁਲਵੰਤ ਸਿੰਘ, ਹਰਪ੍ਰੀਤ ਸਿੰਘ, ਜਪਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਡਾ. ਕੇਵਲ ਸਿੰਘ, ਸਰਪੰਚ ਹਰਭੇਜ ਸਿੰਘ ਭਾਮ, ਹਰਦੇਵ ਸਿੰਘ ਸੰਮਤੀ ਮੈਂਬਰ, ਅਮਰੀਕ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ ਪੰਨੂ, ਲਖਵਿੰਦਰ ਸਿੰਘ, ਅਮਨਦੀਪ ਸਿੰਘ ਰੰਧਾਵਾ, ਨਵਜੀਤ ਸਿੰਘ ਤੁਗਲਵਾਲ, ਮਨਪ੍ਰੀਤ ਸਿੰਘ, ਲਵਜੀਤ ਹਰਚੋਵਾਲ, ਹੈਪੀ ਹਰਚੋਵਾਲ, ਅਮਨ ਰਿਆੜ, ਪਰਮਜੀਤ ਸਿੰਘ ਵਿਠਵਾਂ, ਸਤਨਾਮ ਸਿੰਘ, ਬਲਜਿੰਦਰ ਸਿੰਘ, ਗੁਰਨਾਮ ਸਿੰਘ, ਚੈਂਚਲ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ, ਖਜਾਨ ਸਿੰਘ, ਬਲਰਾਜ ਸਿੰਘ, ਰਣਜੀਤ ਸਿੰਘ ਫੌਜੀ, ਦਲਬੀਰ ਸਿੰਘ ਆਦਿ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld