ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ.ਸੀ.ਸੀ. ਕੈਡਿਟਸ ਨੇ ਕੈਂਪਾਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ.ਸੀ.ਸੀ. ਕੈਡਿਟਸ ਸਨਮਾਨ ਪ੍ਰਾਪਤੀ ਮੌਕੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਇੰਚਾਰਜ ਲੈਫ਼ਟੀਨੈਂਟ ਸਤਵਿੰਦਰ ਸਿੰਘ ਨਾਲ। (ਜ਼ੀਸ਼ਾਨ)

ਕਾਦੀਆਂ, 3 ਫ਼ਰਵਰੀ (ਜ਼ੀਸ਼ਾਨ)–  ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ.ਸੀ.ਸੀ. ਕੈਡਿਟਸ ਨੇ ਅੰਮ੍ਰਿਤਸਰ ਵਿਖੇ 10 ਰੋਜ਼ਾ ਯੁਵਾ ਆਪਦਾ ਮਿੱਤਰਾ ਕੈਂਪ, ਬਟਾਲਾ ਦੇ ਸੀ.ਏ.ਟੀ.ਸੀ. ਕੈਂਪ ਅਤੇ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਨਮਾਨ ਹਾਸਿਲ ਕੀਤੇ।
ਕਾਲਜ ਪੁੱਜਣ 'ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਐਨ.ਸੀ.ਸੀ. ਇੰਚਾਰਜ ਲੈਫ਼ਟੀਨੈਂਟ ਸਤਵਿੰਦਰ ਸਿੰਘ ਅਤੇ ਸੀ.ਐਚ.ਐਮ. ਪਰਮਿੰਦਰ ਸਿੰਘ ਵੱਲੋਂ ਕੈਡਿਟਸ ਦਾ ਨਿੱਘਾ ਸਵਾਗਤ ਕੀਤਾ ਗਿਆ। ਕੈਡਿਟਸ ਨੇ ਫਸਟ ਏਡ, ਸੀਪੀਆਰ, ਫਾਇਰ ਫਾਈਟਿੰਗ, ਮੈਪ ਰੀਡਿੰਗ, ਰਿਵਰ ਕਰੋਸਿੰਗ ਆਦਿ ਦੀ ਸਿਖਲਾਈ ਵੀ ਪ੍ਰਾਪਤ ਕੀਤੀ।

Post a Comment

© Qadian Times. All rights reserved. Distributed by ASThemesWorld