ਪਿਆਜ਼ਾਂ ਦਾ ਬੋਰਾ ਚੁੱਕ ਭੱਜੇ ਚੋਰ, ਪਿੱਛਾ ਕਰਦੇ ਨੌਜਵਾਨਾਂ ਨੂੰ ਮਾਰੀ ਲੱਤ, ਗੰਭੀਰ ਜ਼ਖਮੀ

ਮੋਟਰਸਾਈਕਲ ਚੋਰ ਦੀ ਪ੍ਰਤੀਕਾਤਮਕ ਤਸਵੀਰ। (ਜ਼ੀਸ਼ਾਨ)

ਕਾਦੀਆਂ, 13 ਫ਼ਰਵਰੀ (ਜ਼ੀਸ਼ਾਨ)– ਕਾਦੀਆਂ ਦੇ ਪ੍ਰਭਾਵਕਰ ਚੌਂਕ ਸਥਿਤ ਇੱਕ ਦੁਕਾਨ ਤੋਂ ਚੋਰ ਪਿਆਜ਼ਾਂ ਨਾਲ ਭਰਿਆ ਬੋਰਾ ਚੁੱਕ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਟਾਲਾ ਵੱਲ ਫਰਾਰ ਹੋ ਗਏ। ਘਟਨਾ ਦੌਰਾਨ ਹਿੰਮਤ ਦਿਖਾਉਂਦੇ ਹੋਏ ਮਨੀਸ਼ ਪੁੱਤਰ ਮੰਨਾ ਅਤੇ ਅਰਸ਼ਦ ਪੁੱਤਰ ਸਲੀਮ ਨੇ ਆਪਣੇ ਮੋਟਰਸਾਈਕਲ 'ਤੇ ਚੋਰਾਂ ਦਾ ਪਿੱਛਾ ਕੀਤਾ।
ਦੱਸਿਆ ਜਾਂਦਾ ਹੈ ਕਿ ਭੱਜਦੇ ਸਮੇਂ ਚੋਰਾਂ ਨੇ ਪਿੱਛਾ ਕਰ ਰਹੇ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਲੱਤ ਮਾਰ ਦਿੱਤੀ, ਜਿਸ ਕਾਰਨ ਉਹ ਸੰਤੁਲਨ ਗੁਆ ਬੈਠੇ ਅਤੇ ਸਾਹਮਣੇ ਤੋਂ ਆ ਰਹੀ ਆਈ-20 ਕਾਰ ਨਾਲ ਟਕਰਾ ਗਏ। ਹਾਦਸੇ ਵਿੱਚ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਬਟਾਲਾ ਰੋਡ ਸਥਿਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਇਸ ਦੌਰਾਨ ਚੋਰ ਆਪਣਾ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਚੋਰਾਂ ਦਾ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਵੀ ਬੁੱਟਰ ਰੋਡ 'ਤੇ ਇੱਕ ਹੋਰ ਦੁਕਾਨ ਤੋਂ ਪਿਆਜ਼ਾਂ ਦਾ ਬੋਰਾ ਚੋਰੀ ਹੋਇਆ ਸੀ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ।
ਸਥਾਨਕ ਲੋਕਾਂ ਨੇ ਪਿੱਛਾ ਕਰਨ ਵਾਲੇ ਦੋਵੇਂ ਨੌਜਵਾਨਾਂ ਦੀ ਬਹਾਦਰੀ ਦੀ ਸਰਾਹਨਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ।

Post a Comment

© Qadian Times. All rights reserved. Distributed by ASThemesWorld