ਕਾਦੀਆਂ ਚ ਬਿਜਲੀ ਕਾਮਿਆਂ ਵੱਲੋਂ ਇੱਕ ਰੋਜ਼ਾ ਹੜਤਾਲ ਕਰਕੇ ਕੰਮ ਕਾਜ ਕੀਤਾ ਠੱਪ

ਕਾਦੀਆਂ ਚ ਹੜਤਾਲ ਦੌਰਾਨ ਗੱਲਬਾਤ ਕਰਦੇ ਹੋਏ ਬਿਜਲੀ ਮੁਲਾਜ਼ਮ ਆਗੂ। (ਜ਼ੀਸ਼ਾਨ)

ਕਾਦੀਆਂ, 12 ਫ਼ਰਵਰੀ (ਜ਼ੀਸ਼ਾਨ)– ਕੇਂਦਰੀ ਟਰੇਡ ਯੂਨੀਅਨਾਂ ਦੇ ਇੱਕ ਰੋਜ਼ਾ ਹੜਤਾਲ ਦੇ ਸੱਦੇ ਤੇ ਇੱਕਮੁਠਤਾ ਪ੍ਰਗਟ ਕਰਦਿਆਂ ਬਿਜਲੀ ਕਾਮਿਆਂ ਦੀਆ ਵੱਖ-ਵੱਖ ਜਥੇਬੰਦੀਆਂ ਵੱਲੋਂ ਹੜਤਾਲ ਦੇ ਸੱਦੇ ਤੇ ਬਿਜਲੀ ਕਾਮਿਆਂ ਵੱਲੋਂ ਇੱਕ ਰੋਜ਼ਾ ਹੜਤਾਲ ਕਰਕੇ ਕੰਮ ਕਾਜ ਠੱਪ ਕੀਤਾ ਗਿਆ।
ਹੜਤਾਲੀ ਕਰਮਚਾਰੀਆਂ ਵੱਲੋਂ ਮੰਡਲ ਦਫ਼ਤਰ ਕਾਦੀਆਂ ਅੱਗੇ ਰੋਸ ਰੈਲੀ ਕਰਕੇ ਮੰਗ ਕੀਤੀ ਕਿ ਨਿਜੀਕਰਨ ਅਤੇ ਪੰਚਾਇਤੀ ਕਰਨ ਦੀ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀ ਰੱਦ ਕੀਤੀ ਜਾਵੇ, ਬਿਜਲੀ ਐਕਟ 2003 ਨੂੰ ਰੱਦ ਕਰਕੇ ਬਿਜਲੀ ਸੋਧ ਬਿੱਲ 2026 ਰੱਦ ਕੀਤਾ ਜਾਵੇ, ਲੇਬਰ ਕਾਨੂੰਨਾਂ ਵਿਚ ਕੀਤੀਆਂ ਤਬਦੀਲੀਆਂ ਰੱਦ ਕੀਤੀਆਂ ਜਾਣ, ਮਗਨਰੇਗਾ ਸਕੀਮ ਵਿਚ ਕੀਤੀਆਂ ਕਾਮਾਂ ਵਿਰੋਧੀ ਤਬਦੀਲੀਆਂ ਰੱਦ ਕੀਤੀਆਂ ਜਾਣ, ਆਊਟਸੋਰਸਡ, ਇਨਲਿਸਟਮੈਟ ਦਿਹਾੜੀਦਾਰ ਠੇਕਾ ਅਤੇ ਕੰਪਨੀਆਂ, ਸੁਸਾਇਟੀਆ ਰਾਹੀਂ ਭਰਤੀ ਮੂਲਾਜਮਾ ਨੂੰ ਰੈਗੂਲਰ ਕੀਤਾ ਜਾਵੇ, ਘੱਟੋ ਘੱਟ ਉਜਰਤ ਕਨੂੰਨ 1948 ਮੁਤਾਬਕ ਤਨਖਾਹ ਅਤੇ ਭੱਤੇ ਨਿਸ਼ਚਿਤ ਕੀਤੇ ਜਾਣ, ਪੂਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।
ਬੂਲਾਰਿਆ ਵਿਚ ਫੈਡਰੇਸ਼ਨ ਏਟਕ ਦੇ ਆਗੂ ਪਿਆਰਾ ਸਿੰਘ ਭਾਮੜੀ, ਹਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਦਲਜੀਤ ਸਿੰਘ, ਟੀ.ਐਸ.ਯੂ ਦੇ ਆਗੂ ਜਗਤਾਰ ਸਿੰਘ ਖੁੰਡਾ, ਸੁਰਜੀਤ ਸਿੰਘ ਗੁਰਾਇਆ, ਹਰਦੀਪ ਸਿੰਘ ਸੇਖੋਂ, ਇੰਪਲਾਈਜ ਫੈਡਰੇਸ਼ਨ ਚਾਹਲ ਦੇ ਆਗੂ ਬਲਜਿੰਦਰ ਸਿੰਘ ਬਾਜਵਾ, ਮਨਦੀਪ ਸਿੰਘ ਕੋਟਲਾ ਮੂਸਾ, ਐਮ.ਯੂ.ਓ ਦੇ ਆਗੂ ਜਸਬੀਰ ਸਿੰਘ ਕੋਟ, ਪੈਨਸ਼ਨਰਜ਼ ਯੂਨੀਅਨ ਦੇ ਆਗੂ ਸਤਨਾਮ ਸਿੰਘ ਖਾਰਾ ਆਦਿ ਸ਼ਾਮਲ ਹੋਏ।

Post a Comment

© Qadian Times. All rights reserved. Distributed by ASThemesWorld