| ਅਹੁਦਾ ਸੰਭਾਲਣ ਮੌਕੇ ਇੰਜੀਨੀਅਰ ਜਸਦੀਪ ਸਿੰਘ ਘੁੰਮਣ ਦਾ ਮੁਲਾਜ਼ਮ ਜਥੇਬੰਦੀ ਆਗੂ ਸਵਾਗਤ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 5 ਫ਼ਰਵਰੀ (ਜ਼ੀਸ਼ਾਨ)– ਪਾਵਰਕੌਮ ਦੀ ਸਬ ਡਿਵੀਜ਼ਨ ਕਾਦੀਆਂ ਅਤੇ ਕਾਹਨੂੰਵਾਨ ਮੰਡਲ ਦਫ਼ਤਰ ਵਿੱਚ ਜਸਦੀਪ ਸਿੰਘ ਘੁੰਮਣ ਨੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਮੀਟਰ ਇੰਜੀਨੀਅਰ ਵਜੋਂ ਮੰਡਲ ਗੁਰਦਾਸਪੁਰ ਵਿੱਚ ਤੈਨਾਤ ਸਨ। ਜਗਜੋਤ ਸਿੰਘ ਦੀ ਪਠਾਨਕੋਟ ਤਬਦੀਲੀ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ।
ਅਹੁਦਾ ਸੰਭਾਲਣ ਮਗਰੋਂ ਗੱਲਬਾਤ ਕਰਦਿਆਂ ਇੰਜੀਨੀਅਰ ਜਸਦੀਪ ਸਿੰਘ ਘੁੰਮਣ ਨੇ ਕਿਹਾ ਕਿ ਪਾਵਰਕੌਮ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬਿਜਲੀ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਖਪਤਕਾਰ ਸਿੱਧੇ ਤੌਰ 'ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਕਰਮਚਾਰੀ ਦਲ ਗੁਰਦਾਸਪੁਰ ਦੇ ਸਕੱਤਰ ਪ੍ਰੇਮ ਸਿੰਘ ਸੁਲਤਾਨਪੁਰ, ਅੰਮ੍ਰਿਤਪਾਲ ਸਿੰਘ, ਮਨਦੀਪ ਸਿੰਘ, ਮੋਹਨ ਲਾਲ, ਸਤਨਾਮ ਸਿੰਘ ਬੁੱਟਰ, ਸੁਮਿਤ ਕੁਮਾਰ ਅਤੇ ਰਣਜੀਤ ਸਿੰਘ ਹਾਜ਼ਰ ਸਨ।