ਪੰਜਾਬੀ ਮਾਂ ਬੋਲੀ ਅਤੇ “ਭੋਜਨ ਰਾਹੀਂ ਸਿਹਤ” ਵਿਸ਼ੇ ’ਤੇ ਹੋਇਆ ਵਿਸ਼ਾਲ ਸਮਾਰੋਹ

ਦੀਨਾਨਗਰ ਵਿੱਚ ਪੰਜਾਬੀ ਮਾਂ ਬੋਲੀ ਸਮਾਰੋਹ ਚ ਸ਼ਾਮਲ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 13 ਫ਼ਰਵਰੀ (ਜ਼ੀਸ਼ਾਨ)– ਜਗਤ ਪੰਜਾਬੀ ਸਭਾ ਕੈਨੇਡਾ (ਪੰਜਾਬ ਯੂਨਿਟ) ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਸਾਂਝੇ ਪ੍ਰਬੰਧ ਹੇਠ ਐਸ.ਐਸ.ਐਮ. ਕਾਲਜ, ਦੀਨਾਨਗਰ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਵਿਸ਼ਾਲ ਸਨਮਾਨ ਸਮਾਰੋਹ ਅਤੇ “ਭੋਜਨ ਰਾਹੀਂ ਸਿਹਤ” ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। 
ਸਮਾਗਮ ਵਿੱਚ ਸਮਾਜ, ਸਿੱਖਿਆ, ਪ੍ਰਸ਼ਾਸਨ ਅਤੇ ਸਿਹਤ ਖੇਤਰ ਨਾਲ ਜੁੜੀਆਂ ਅਨੇਕ ਪ੍ਰਮੁੱਖ ਸ਼ਖਸੀਅਤਾਂ ਦੀ ਗੌਰਵਮਈ ਹਾਜ਼ਰੀ ਰਹੀ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਬਾਲ ਮੁਕੁੰਦ ਸ਼ਰਮਾ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਆਦਿਤਿਆ ਉੱਪਲ (ਆਈਏਐਸ) ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਵਿਸ਼ੇਸ਼ ਮਹਿਮਾਨਾਂ ਵਿੱਚ ਸੀਜੇਐਮ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਸ਼੍ਰੀ ਹਰਪ੍ਰੀਤ ਸਿੰਘ, ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸ਼੍ਰੀ ਅਜਾਇਬ ਸਿੰਘ ਚੱਠਾ, ਪ੍ਰਧਾਨ ਸ਼੍ਰੀ ਸਰਦੂਲ ਸਿੰਘ ਥਿਆੜਾ ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਰਵਾਇਤੀ ਰੀਤੀ ਅਨੁਸਾਰ ਦੀਵਾ ਜਗਾ ਕੇ ਕੀਤੀ ਗਈ। ਜਗਤ ਪੰਜਾਬੀ ਸਭਾ ਦੀ ਸੂਬਾ ਇਕਾਈ ਦੇ ਪ੍ਰਧਾਨ ਸ੍ਰੀ ਮੁਕੇਸ਼ ਵਰਮਾ, ਸੀਨੀਅਰ ਮੀਤ ਪ੍ਰਧਾਨ ਸ੍ਰੀ ਪਰਮਿੰਦਰ ਸਿੰਘ ਸੈਣੀ, ਸ੍ਰੀ ਸਰਵਣ ਸਿੰਘ ਧੰਦਲ, ਕਾਲਜ ਪ੍ਰਿੰਸੀਪਲ ਡਾ. ਆਰ.ਕੇ. ਤੁਲੀ, ਜਨਰਲ ਸਕੱਤਰ ਸ੍ਰੀ ਪਵਨ ਭਾਰਦਵਾਜ, ਸ੍ਰੀ ਜਸਬੀਰ ਸਿੰਘ ਸਮਰਾ ਅਤੇ ਡੀਨ ਪ੍ਰੋ. ਪ੍ਰਬੋਧ ਗਰੋਵਰ ਵੱਲੋਂ ਮਹਿਮਾਨਾਂ ਦਾ ਗੁਲਦਸਤੇ ਭੇਟ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। 
ਆਪਣੇ ਸਵਾਗਤੀ ਸੰਬੋਧਨ ਵਿੱਚ ਸ੍ਰੀ ਮੁਕੇਸ਼ ਵਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਡੀ ਸੱਭਿਆਚਾਰਕ ਪਹਿਚਾਣ ਦੀ ਰੂਹ ਹੈ ਅਤੇ ਇਸਦੀ ਸੰਭਾਲ ਹਰ ਪੰਜਾਬੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਜਗਤ ਪੰਜਾਬੀ ਸਭਾ ਵੱਲੋਂ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਅਤੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। 
ਇਸ ਮੌਕੇ ਡੀ.ਪੀ.ਆਰ.ਓ. ਸ੍ਰੀ ਹਰਜਿੰਦਰ ਸਿੰਘ ਕਲਸੀ, ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ, ਕੁੰਵਰ ਅੰਮ੍ਰਿਤਬੀਰ ਸਿੰਘ (ਪੁਸ਼ਪ ਅੱਪ ਮੈਨ ਆਫ਼ ਪੰਜਾਬ), ਕੁੰਵਰ ਰਵਿੰਦਰ ਸਿੰਘ ਵਿੱਕੀ (ਜਨਰਲ ਸਕੱਤਰ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਪੰਜਾਬ), ਡਾ. ਕੀਰਤਪ੍ਰੀਤ ਕੌਰ (ਡੀ.ਐਸ.ਐਸ.ਓ), ਡਾ. ਜੀ.ਐਸ. ਪੰਨੂ (ਸਹਾਇਕ ਕਮਿਸ਼ਨਰ, ਫੂਡ ਐਂਡ ਡਰੱਗਜ਼), ਸਰਬਜੀਤ ਸਿੰਘ ਡਿਗਰਾ (ਪ੍ਰਧਾਨ, ਮਨਿਸਟੀਰੀਅਲ ਯੂਨੀਅਨ ਪੰਜਾਬ), ਸਮਾਜ ਸੇਵਕ ਸੱਜਣ ਸਿੰਘ ਧੰਦਲ, ਰਾਸ਼ਟਰੀ ਪੁਰਸਕਾਰ ਜੇਤੂ ਪਰਮਜੀਤ ਸਿੰਘ ਕਲਸੀ, ਪ੍ਰੋ. ਪ੍ਰਬੋਧ ਗਰੋਵਰ (ਡੀਨ, ਯੁਵਕ ਭਲਾਈ ਵਿਭਾਗ), ਰਣਜੀਤ ਕੌਰ ਭੰਗਵਾਂ, ਤਰੁਣਜੋਤ ਕੌਰ (ਲੈਕਚਰਾਰ), ਸਟੇਟ ਅਵਾਰਡੀ ਸੁਰਿੰਦਰ ਮੋਹਨ ਅਤੇ ਕੁਲਦੀਪ ਕੌਰ (ਮੈਂਬਰ, ਜਗਤ ਪੰਜਾਬੀ ਸਭਾ) ,ਪ੍ਰੋਫੈਸਰ ਸੋਨੂੰ ਮੰਗੋਤਰਾ (ਮੈਂਬਰ ਜਗਤ ਪੰਜਾਬੀ ਸਭਾ)ਸਮੇਤ ਕਈ ਮਾਨਯੋਗ ਹਸਤੀਆਂ ਮੌਜੂਦ ਸਨ। 
ਸੈਮੀਨਾਰ ਦੌਰਾਨ ਡਾ. ਜੀ.ਐਸ. ਪੰਨੂ ਅਤੇ ਪਰਮਿੰਦਰ ਸਿੰਘ ਸੈਣੀ,ਸਟੇਟ ਐਵਾਰਡੀ, ਜ਼ਿਲ੍ਹਾ ਗਾਈਡੈਂਸ ਕਾਊਸਲਰ ਨੇ “ਭੋਜਨ ਰਾਹੀਂ ਸਿਹਤ” ਵਿਸ਼ੇ ’ਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਸੰਤੁਲਿਤ ਖੁਰਾਕ ਦੀ ਮਹੱਤਤਾ, ਸਾਫ਼-ਸੁਥਰੇ ਭੋਜਨ ਦੀ ਲੋੜ, ਪੋਸ਼ਟਿਕ ਤੱਤਾਂ ਦੀ ਭੂਮਿਕਾ ਅਤੇ ਮਿਲਾਵਟ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। 
ਇਸ ਮੌਕੇ ਭੋਜਨ ਸੁਰੱਖਿਆ ਅਤੇ ਪੋਸ਼ਣ ਸੰਬੰਧੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਮੁੱਖ ਮਹਿਮਾਨ ਸ਼੍ਰੀ ਬਾਲ ਮੁਕੁੰਦ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਮਾਂ ਬੋਲੀ ਸਾਡੀ ਪਹਿਚਾਣ ਦਾ ਅਟੁੱਟ ਹਿੱਸਾ ਹੈ ਅਤੇ ਇਸਦੀ ਰੱਖਿਆ ਅਤੇ ਪ੍ਰਚਾਰ ਲਈ ਹਰ ਸੰਸਥਾ ਅਤੇ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਜਗਤ ਪੰਜਾਬੀ ਸਭਾ ਦੀ ਸੂਬਾ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। 
ਇਸ ਦੇ ਨਾਲ ਹੀ “ਸਾਡੇ ਬਜ਼ੁਰਗ ਸਾਡਾ ਮਾਣ” ਵਿਸ਼ੇ ਹੇਠ ਸਮਾਜ ਦੇ 50 ਸੀਨੀਅਰ ਨਾਗਰਿਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। 
ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੀ ਅਨੁਭਵ ਅਤੇ ਸੱਭਿਆਚਾਰਕ ਵਿਰਾਸਤ ਦਾ ਖਜ਼ਾਨਾ ਹਨ ਅਤੇ ਉਨ੍ਹਾਂ ਦਾ ਆਦਰ-ਸਤਿਕਾਰ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਅਤੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਸੱਭਿਆਚਾਰਕ, ਸਮਾਜਿਕ ਅਤੇ ਸਿਹਤ ਜਾਗਰੂਕਤਾ ਸਮਾਗਮ ਆਯੋਜਿਤ ਕਰਨ ਦਾ ਸੰਕਲਪ ਦੁਹਰਾਇਆ ਗਿਆ। ਇਹ ਸਮਾਗਮ ਭਾਸ਼ਾ ਪ੍ਰੇਮ, ਬਜ਼ੁਰਗ ਸਨਮਾਨ ਅਤੇ ਸਿਹਤ ਜਾਗਰੂਕਤਾ ਦਾ ਇੱਕ ਸਰਾਹਣਯੋਗ ਪ੍ਰਤੀਕ ਸਾਬਤ ਹੋਇਆ।

Post a Comment

© Qadian Times. All rights reserved. Distributed by ASThemesWorld