| ਅੱਗ ਕਾਰਨ ਸੜਿਆ ਸਮਾਨ ਅਤੇ ਜਾਣਕਾਰੀ ਦਿੰਦੇ ਫੈਕਟਰੀ ਮਾਲਕ ਕਰਨ ਸਿੰਘ। (ਜ਼ੀਸ਼ਾਨ) |
ਕਾਦੀਆਂ, 13 ਫ਼ਰਵਰੀ (ਜ਼ੀਸ਼ਾਨ)– ਨਜ਼ਦੀਕੀ ਅੱਡਾ ਕੋਟ ਟੋਡਰ ਮਲ ਵਿਖੇ ਬੀਤੀ ਰਾਤ ਇੱਕ ਟਾਇਲ ਫੈਕਟਰੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫੈਕਟਰੀ ਮਾਲਕ ਕਰਨ ਸਿੰਘ ਪੁੱਤਰ ਨਰਿੰਦਰ ਪਾਲ ਸਿੰਘ ਸੱਧੂ ਉਰਫ਼ ਬਿੱਲੂ ਨੇ ਦੱਸਿਆ ਕਿ ਉਸ ਦੀ ਯੂਨੀਵ ਟਾਇਲ ਫੈਕਟਰੀ ਵਿੱਚ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾਈ ਗਈ ਹੈ ਅਤੇ ਉਨ੍ਹਾਂ ਨੂੰ ਇੱਕ ਕਰਿੰਦੇ 'ਤੇ ਸ਼ੱਕ ਹੈ।
ਘਟਨਾ ਦੌਰਾਨ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਦੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ। ਮਾਲਕ ਅਨੁਸਾਰ ਅੱਗ ਕਾਰਨ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਚੌਂਕੀ ਤੁਗਲਵਾਲ ਦੇ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।