ਛੀਨਾ ਰੇਤਵਾਲਾ ਦੇ ਸਚਿਨ ਦੀ ਇੰਟਰ-ਸਟੇਟ ਯੂਥ ਐਕਸਚੇਂਜ ਪ੍ਰੋਗਰਾਮ ਲਈ ਚੋਣ

ਪਿੰਡ ਛੀਨਾ ਰੇਤਵਾਲਾ ਦਾ ਨਿਵਾਸੀ ਸਚਿਨ। (ਜ਼ੀਸ਼ਾਨ)

ਕਾਦੀਆਂ, 3 ਫ਼ਰਵਰੀ (ਜ਼ੀਸ਼ਾਨ) – ਪਿੰਡ ਛੀਨਾ ਰੇਤਵਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਨਿਵਾਸੀ ਸਚਿਨ ਦੀ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡਾਂ ਮੰਤਰਾਲੇ ਵੱਲੋਂ ਆਯੋਜਿਤ ਇੰਟਰ-ਸਟੇਟ ਯੂਥ ਐਕਸਚੇਂਜ ਪ੍ਰੋਗਰਾਮ ਲਈ ਚੋਣ ਕੀਤੀ ਗਈ ਹੈ। ਇਹ ਪ੍ਰੋਗਰਾਮ 5 ਤੋਂ 9 ਫਰਵਰੀ 2026 ਤੱਕ ਸ੍ਰੀਨਗਰ (ਜੰਮੂ-ਕਸ਼ਮੀਰ) ਵਿੱਚ ਹੋਵੇਗਾ, ਜਿਸ ਦਾ ਉਦੇਸ਼ ਯੂਥ ਵਿੱਚ ਰਾਸ਼ਟਰੀ ਏਕਤਾ ਅਤੇ ਸੱਭਿਆਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ।
ਇਸ ਮੌਕੇ ਮੇਰਾ ਯੁਵਾ ਭਾਰਤ ਦੀ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਸੰਦੀਪ ਕੌਰ ਨੇ ਸਚਿਨ ਨੂੰ ਵਧਾਈ ਦਿੱਤੀ। ਸਚਿਨ ਦੀ ਇਸ ਚੋਣ ਨਾਲ ਪਿੰਡ ਛੀਨਾ ਰੇਤਵਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੌਸ਼ਨ ਹੋਇਆ ਹੈ।

Post a Comment

© Qadian Times. All rights reserved. Distributed by ASThemesWorld