| ਕੀਰਤਨ ਕਥਾ ਕਰਦੇ ਹੋਏ ਜਥੇ ਅਤੇ ਦੂਜੇ ਪਾਸੇ ਜਥਿਆਂ ਦਾ ਸਨਮਾਨ ਕਰਦੇ ਹੋਏ ਸੁਸਾਇਟੀ ਮੈਂਬਰ। (ਜ਼ੀਸ਼ਾਨ) |
ਕਾਦੀਆਂ, 5 ਫ਼ਰਵਰੀ (ਜ਼ੀਸ਼ਾਨ)– ਵਿਸ਼ਵ ਰਵਾਬੀ ਭਾਈ ਮਰਦਾਨਾ ਸੁਸਾਇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਠੱਕਰ ਸੰਧੂ ਵਿਖੇ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਕਥਾ-ਕੀਰਤਨ ਕੀਤਾ ਗਿਆ।
ਸਿੰਘ ਸਾਹਿਬ ਕਥਾਵਾਚਕ ਗਿਆਨੀ ਹਰਮਿੱਤਰ ਸਿੰਘ ਮੰਜੀ ਸਾਹਿਬ ਅੰਮ੍ਰਿਤਸਰ ਵੱਲੋਂ ਸੰਗਤਾਂ ਨੂੰ ਭਾਈ ਮਰਦਾਨਾ ਜੀ ਦਾ ਇਤਿਹਾਸ ਸੁਣਾ ਕੇ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਇਸ ਦੌਰਾਨ ਸੁਸਾਇਟੀ ਮੈਂਬਰਾਂ ਵੱਲੋਂ ਆਏ ਕੀਰਤਨੀ ਅਤੇ ਕਥਾਵਾਚਕਾਂ ਦਾ ਗੁਰੂ ਬਖ਼ਸ਼ਿਸ਼ ਸਰੋਪਾ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਬਾਬਾ ਦਲਬੀਰ ਸਿੰਘ, ਪ੍ਰਧਾਨ ਬਚਿੱਤਰ ਸਿੰਘ, ਮੰਗਲਾ ਨੰਬਰਦਾਰ, ਦੀਦਾਰ ਸਿੰਘ ਫੌਜੀ, ਹਰਜਿੰਦਰ ਸਿੰਘ ਵਪਾਰੀ, ਸਾਹਿਬ ਸਿੰਘ, ਸੁਲੱਖਣ ਸਿੰਘ ਮੈਂਬਰ ਪੰਚਾਇਤ, ਲਾਡੀ, ਬਾਬਾ ਹਰਜਿੰਦਰ ਸਿੰਘ, ਉੱਤਮ ਸਿੰਘ, ਕੁਲਜੀਤ ਸਿੰਘ, ਰਘਬੀਰ ਸਿੰਘ ਮੂਧਲ, ਬਲਵਿੰਦਰ ਸਿੰਘ, ਜਗਤਾਰ ਸਿੰਘ ਸੰਧੂ, ਜੋਗਾ ਸਿੰਘ ਮਿਸਤਰੀ, ਜਰਨੈਲ ਸਿੰਘ ਚੱਕੀਵਾਲਾ, ਸਤਨਾਮ ਸਿੰਘ ਖਜਾਨਚੀ, ਮੂਰਤਾ ਸਿੰਘ, ਕਸ਼ਮੀਰ ਸਿੰਘ ਬਿਜਲੀ ਬੋਰਡ, ਮਿਲਖਾ ਸਿੰਘ, ਧਰਮ ਸਿੰਘ, ਬਲਦੇਵ ਸਿੰਘ, ਸਲੀਮ, ਗੁਲਜਾਰ, ਗੁਰਲਾਲਜੀਤ ਸਿੰਘ, ਬਲਵਿੰਦਰ ਸਿੰਘ, ਮੰਗਲ ਸਿੰਘ ਨਹਿੰਗ, ਬੀਰ ਸਿੰਘ ਭਗਤ, ਗੁਰਮੁੱਖ ਸਿੰਘ ਅਤੇ ਜੋਗਿੰਦਰ ਸਿੰਘ ਬੱਲਾ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ।