ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ.ਸੀ.ਸੀ ਕੈਡਿਟ ਗੁਰਸੇਵਕ ਸਿੰਘ ਦਾ ਕੌਮੀ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ

ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਕੌਮੀ ਪੱਧਰ ਦੇ ਐਨ.ਸੀ.ਸੀ ਹਿਮ ਟਰੈਕ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਕੈਡਿਟ ਗੁਰਸੇਵਕ ਸਿੰਘ ਨੂੰ ਸਰਟੀਫ਼ਿਕੇਟ ਨਾਲ ਸਨਮਾਨਿਤ ਕਰਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਐਨ.ਸੀ.ਸੀ ਇੰਚਾਰਜ ਏ.ਐਨ.ਓ ਲੈਫ਼ਟੀਨੈਂਟ ਸਤਵਿੰਦਰ ਸਿੰਘ। (ਜ਼ੀਸ਼ਾਨ)

ਕਾਦੀਆਂ, 24 ਜਨਵਰੀ (ਜ਼ੀਸ਼ਾਨ)- ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ.ਸੀ.ਸੀ ਕੈਡਿਟ ਗੁਰਸੇਵਕ ਸਿੰਘ ਨੇ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿਖੇ 8 ਐਚ.ਪੀ ਬਟਾਲੀਅਨ ਐਨ.ਸੀ.ਸੀ ਵੱਲੋਂ ਕਰਵਾਏ ਕੌਮੀ ਪੱਧਰ ਦੇ ਹਿਮ ਟਰੈਕ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਅਤੇ ਸਰਟੀਫ਼ਿਕੇਟ ਨਾਲ ਸਨਮਾਨਿਤ ਹੋਇਆ।
ਇਸ ਬਾਰੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਐਨ.ਸੀ.ਸੀ ਵਿੰਗ ਇੰਚਾਰਜ ਏ.ਐਨ.ਓ ਲੈਫ਼ਟੀਨੈਂਟ ਸਤਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੇ ਕਮਾਂਡਿੰਗ ਅਫ਼ਸਰ ਕਰਨਲ ਵੀ.ਐਮ. ਪਰਮਾਰ ਸਨ। ਕੈਂਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ 510 ਕੈਡਿਟਾਂ ਨੇ ਭਾਗ ਲਿਆ।
22 ਪੰਜਾਬ ਐਨ.ਸੀ.ਸੀ ਬਟਾਲੀਅਨ ਬਟਾਲਾ ਦੇ 23 ਕੈਡਿਟ ਲੈਫ਼ਟੀਨੈਂਟ ਰਵਿੰਦਰ ਸ਼ਰਮਾ ਦੀ ਅਗਵਾਈ ਹੇਠ ਸ਼ਿਮਲਾ ਪਹੁੰਚੇ। ਕਾਲਜ ਵਾਪਸੀ 'ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਏ.ਐਨ.ਓ ਲੈਫ਼ਟੀਨੈਂਟ ਸਤਵਿੰਦਰ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਗੁਰਸੇਵਕ ਸਿੰਘ ਦੀ ਹੌਂਸਲਾ ਅਫ਼ਜ਼ਾਈ ਕਰਕੇ ਵਧਾਈ ਦਿੱਤੀ ਗਈ।


Post a Comment

© Qadian Times. All rights reserved. Distributed by ASThemesWorld