ਕਾਦੀਆਂ, 27 ਜਨਵਰੀ (ਜ਼ੀਸ਼ਾਨ)- ਜ਼ਿਲ੍ਹਾ ਡਰੱਗ ਇੰਸਪੈਕਟਰ ਰਮਨੀਕ ਸਿੰਘ ਨੇ ਕਾਦੀਆਂ ਵਿੱਚ ਮੈਡੀਕਲ ਸਟੋਰਾਂ ਦੀ ਅਚਾਨਕ ਜਾਂਚ ਕਰਕੇ ਰਿਕਾਰਡ ਅਤੇ ਕਵਾਲੀਫ਼ਾਈਡ ਪਰਸਨ ਦੀ ਹਾਜ਼ਰੀ ਚੈਕ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਰਿਕਾਰਡ ਪੂਰਾ ਤੇ ਸਹੀ ਰੱਖਿਆ ਜਾਵੇ ਅਤੇ ਕੋਈ ਵੀ ਪਾਬੰਦੀਸ਼ੁਦਾ ਦਵਾਈ ਨਾ ਵੇਚੀ ਜਾਵੇ।
ਉਨ੍ਹਾਂ ਖ਼ਾਸ ਤੌਰ 'ਤੇ ਦੱਸਿਆ ਕਿ ਐਮਪੀਟੀ ਕਿੱਟ ਅਤੇ ਪ੍ਰੈਗਾ ਕੈਪਸੂਲ ਦੀ ਵਿਕਰੀ 'ਤੇ ਸਰਕਾਰੀ ਤੌਰ 'ਤੇ ਪੂਰੀ ਪਾਬੰਦੀ ਹੈ। ਉਲੰਘਣਾ ਕਰਨ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਸੁੱਖ ਨੇ ਭਰੋਸਾ ਦਿਵਾਇਆ ਕਿ ਕੈਮਿਸਟ ਸਰਕਾਰੀ ਹੁਕਮਾਂ ਦੀ ਪਾਲਣਾ ਕਰਨਗੇ ਅਤੇ ਰਿਕਾਰਡ ਠੀਕ ਰੱਖਣਗੇ।