ਕਾਦੀਆਂ, 27 ਜਨਵਰੀ (ਜ਼ੀਸ਼ਾਨ)- ਕਾਦੀਆਂ ਦੇ ਸਿਵਲ ਲਾਈਨ ਚੌਂਕ ਵਿੱਚ ਮਾਹਲ ਇਲੈਕਟ੍ਰਾਨਿਕਸ ਵੱਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਅਰਦਾਸ ਉਪਰੰਤ ਖੀਰ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ। ਕੌਂਸਲਰ ਸ਼੍ਰੀਮਤੀ ਸੁਖਰਾਜ ਕੌਰ ਮਾਹਲ, ਪ੍ਰੈੱਸ ਕਲੱਬ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ, ਚੇਅਰਮੈਨ ਸਰਬਜੀਤ ਸਿੰਘ ਭੱਤੁ ਮਾਹਲ, ਗੁਰਭੇਜ ਸਿੰਘ ਰਿਆੜ, ਸਿਮਰਨਜੀਤ ਸਿੰਘ ਸਿੰਮੂ ਬਾਜਵਾ, ਡਾਕਟਰ ਸੋਨੂ, ਮਨਦੀਪ ਸਿੰਘ, ਸੁਖਵਿੰਦਰ ਸਿੰਘ, ਹਰਬੀਰ ਸਿੰਘ, ਸੋਰਬ ਬੱਬਲ, ਹਰਵਿੰਦਰ ਸਿੰਘ, ਜੈਵਿਨ ਪ੍ਰਤਾਪ ਸਿੰਘ ਮਾਹਲ, ਗੁਰਸ਼ਬਦ ਕੋਰ, ਮੈਥਿਊ ਮੱਤੀ ਨਾਹਰ, ਲਾਡੀ ਹਲਵਾਈ ਆਦਿ ਸੇਵਾ ਨਿਭਾਉਂਦਿਆਂ। (ਜ਼ੀਸ਼ਾਨ)