ਗਟਰ ਵਿੱਚ ਡਿੱਗਣ ਨਾਲ 40 ਸਾਲਾ ਵਿਅਕਤੀ ਦੀ ਮੌਤ

ਮ੍ਰਿਤਕ ਸੁਖਵਿੰਦਰ ਕੁਮਾਰ ਦੀ ਫਾਈਲ ਤਸਵੀਰ ਅਤੇ ਦੂਜੇ ਪਾਸੇ ਸੋਗ ਮਨਾਉਂਦਾ ਪਰਿਵਾਰ। (ਜ਼ੀਸ਼ਾਨ)

ਕਾਦੀਆਂ, 30 ਜਨਵਰੀ (ਜ਼ੀਸ਼ਾਨ) –  ਨਜ਼ਦੀਕੀ ਪਿੰਡ ਕੁਹਾੜ ਵਿੱਚ ਗਟਰ ਵਿੱਚ ਡਿੱਗਣ ਕਾਰਨ 40 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਪ੍ਰਾਪਤ ਹੁਇਆ ਹੈ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਕੁਮਾਰ ਪੁੱਤਰ ਬੀਰਾ ਲਾਲ ਵਾਸੀ ਪਿੰਡ ਬਧੀਪੁਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਸੁਖਵਿੰਦਰ ਕੁਮਾਰ ਬੀ.ਐਸ.ਐਨ.ਐਲ ਵਿੱਚ ਪ੍ਰਾਈਵੇਟ ਤੌਰ 'ਤੇ ਕੰਮ ਕਰਦਾ ਸੀ ਅਤੇ ਕੰਮ ਦੌਰਾਨ ਗਟਰ ਉੱਤੇ ਪੌੜੀ ਲਗਾ ਕੇ ਕੰਮ ਕਰ ਰਿਹਾ ਸੀ ਕਿ ਅਚਾਨਕ ਪੌੜੀ ਧੱਸ ਗਈ ਅਤੇ ਉਹ ਗਟਰ ਵਿੱਚ ਡਿੱਗ ਪਿਆ। ਕਾਫੀ ਦੇਰ ਬਾਅਦ ਬਾਹਰ ਕੱਢੇ ਜਾਣ 'ਤੇ ਉਸ ਦੀ ਮੌਤ ਹੋ ਚੁੱਕੀ ਸੀ।
ਮੌਕੇ 'ਤੇ ਪਹੁੰਚੀ ਥਾਣਾ ਸੇਖਵਾਂ ਦੀ ਐਸ.ਐਚ.ਓ ਰਜਵੰਤ ਕੌਰ ਦੀ ਅਗਵਾਈ ਹੇਠ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਨੁਸਾਰ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ (ਇੱਕ ਪੁੱਤਰ, ਇੱਕ ਧੀ) ਛੱਡ ਗਿਆ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

Post a Comment

© Qadian Times. All rights reserved. Distributed by ASThemesWorld