ਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਦਾ 22ਵਾਂ ਇਨਾਮ-ਵੰਡ ਸਮਾਗਮ ਉਤਸ਼ਾਹ ਨਾਲ ਮਨਾਇਆ

ਸਿੱਖ ਨੈਸ਼ਨਲ ਕਾਲਜੀਏਟ ਸਕੂਲ ਚ ਇਨਾਮ ਵੰਡਦੇ ਮੁੱਖ ਮਹਿਮਾਨ ਡਾ. ਸਰਘੀ, ਸਕੱਤਰ ਸ. ਕਸ਼ਮੀਰ ਸਿੰਘ ਬੋਪਾਰਾਏ, ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਸਕੂਲ ਇੰਚਾਰਜ ਰਮਨਜੀਤ ਕੌਰ ਆਦਿ ਮੈਂਬਰ, ਸੰਬੋਧਨ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 30 ਜਨਵਰੀ (ਜ਼ੀਸ਼ਾਨ) –  ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਹੇਠ ਚੱਲ ਰਹੇ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿੱਚ 22ਵਾਂ ਸਾਲਾਨਾ ਇਨਾਮ-ਵੰਡ ਸਮਾਗਮ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਕੂਲ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਸਮਾਗਮ ਦੀ ਮੁੱਖ ਮਹਿਮਾਨ ਪੰਜਾਬੀ ਸਾਹਿਤ ਦੀ ਪ੍ਰਸਿੱਧ ਕਹਾਣੀਕਾਰ ਡਾ. ਸਰਘੀ (ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਵਿਭਾਗ, ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ) ਸਨ, ਜਦਕਿ ਪ੍ਰਧਾਨਗੀ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਨੇ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ, ਸਾਬਕਾ ਚੇਅਰਮੈਨ ਪੰਜਾਬ ਐਗਰੋ ਤਿਰਲੋਕ ਸਿੰਘ ਬਾਠ, ਸੇਵਾ ਮੁਕਤ ਐਸ.ਈ, ਪੀ.ਐਸ.ਪੀ.ਸੀ.ਐਲ. ਸਤਨਾਮ ਸਿੰਘ ਬੁੱਟਰ, ਐਡਵੋਕੇਟ ਬਲਜਿੰਦਰ ਸਿੰਘ ਰਿਆੜ, ਸੇਵਾ ਮੁਕਤ ਪ੍ਰੋਫੈਸਰ ਕੁਲਵਿੰਦਰ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਰਹੇ। ਮੁੱਖ ਮਹਿਮਾਨ ਦਾ ਸਵਾਗਤ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਸਕੂਲ ਇੰਚਾਰਜ ਲੈਕਚਰਾਰ ਰਮਨਜੀਤ ਕੌਰ ਅਤੇ ਸਟਾਫ਼ ਵੱਲੋਂ ਕੀਤਾ ਗਿਆ।
ਸਕੂਲ ਦੀਆਂ ਵਿਦਿਆਰਥਣਾਂ ਪਵਨੀਤ ਕੌਰ, ਨਵਜੋਤ ਕੌਰ, ਲਵਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਵੱਲੋਂ ਸ਼ਬਦ ਗਾਇਨ ਨਾਲ ਸਮਾਗਮ ਦੀ ਸ਼ੁਰੂਆਤ ਹੋਈ। ਰਮਨਜੀਤ ਕੌਰ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਲਈ 100 ਤੋਂ ਵੱਧ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਸਰਘੀ ਨੇ ਵਿਦਿਆਰਥੀਆਂ ਨੂੰ ਮਿਹਨਤ, ਸਵੈ-ਪੜਚੋਲ ਅਤੇ ਅਧਿਆਪਕਾਂ ਤੇ ਮਾਪਿਆਂ ਦੇ ਸਤਿਕਾਰ ਦੀ ਪ੍ਰੇਰਨਾ ਦਿੱਤੀ। ਸਕੱਤਰ ਸ. ਕਸ਼ਮੀਰ ਸਿੰਘ ਬੋਪਾਰਾਏ ਨੇ ਸੰਸਥਾ ਦੀ ਅਕਾਦਮਿਕ ਅਤੇ ਸ਼ਖ਼ਸੀਅਤ ਵਿਕਾਸ ਵਿੱਚ ਭੂਮਿਕਾ ਉਜਾਗਰ ਕੀਤੀ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸੱਭਿਆਚਾਰਕ ਪ੍ਰੋਗਰਾਮ ਵਿੱਚ ਲੋਕ-ਗੀਤ, ਗਰੁੱਪ ਗੀਤ ਅਤੇ ਅੰਤ ਵਿੱਚ ਗਿੱਧਾ ਪੇਸ਼ ਕੀਤਾ ਗਿਆ। ਹੋਰ ਹਾਜ਼ਰ ਸ਼ਖ਼ਸੀਅਤਾਂ ਵਿੱਚ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ, ਚੀਫ਼ ਇੰਜੀਨੀਅਰ ਨਰਿੰਦਰ ਸਿੰਘ ਸਿੱਧੂ, ਡਾ. ਅਮਰਜੀਤ ਸਿੰਘ, ਸਾਬਕਾ ਪ੍ਰੋਫੈਸਰ ਸੁਖਵਿੰਦਰ ਕੌਰ ਪੱਡਾ, ਸਾਬਕਾ ਪ੍ਰੋਫੈਸਰ ਵੀ.ਕੇ. ਗੁਪਤਾ, ਸਾਬਕਾ ਸਰਪੰਚ ਅਪਾਰਜੀਤ ਸਿੰਘ ਘੁੰਮਣ, ਚੌਧਰੀ ਅਕਰਮ ਗੁਜਰਾਤੀ, ਅੰਮ੍ਰਿਤ ਰਿਆੜ, ਪਰਮਿੰਦਰ ਸਿੰਘ ਪੱਡਾ, ਜਗਪ੍ਰੀਤ ਬਾਠ, ਮੁੱਖ ਅਧਿਆਪਕ ਜਸਪਾਲ ਸਿੰਘ ਕਾਹਲਵਾਂ, ਮੈਡਮ ਜਸਬੀਰ ਕੌਰ ਸਮੇਤ ਬੱਚਿਆਂ ਦੇ ਮਾਪੇ ਅਤੇ ਟੀਚਿੰਗ-ਨਾਨ ਟੀਚਿੰਗ ਸਟਾਫ਼ ਸ਼ਾਮਿਲ ਰਹੇ। ਮੰਚ ਸੰਚਾਲਨ ਲੈਕਚਰਾਰ ਅਨਾਮਿਕਾ ਨੇ ਕੀਤਾ।

Post a Comment

© Qadian Times. All rights reserved. Distributed by ASThemesWorld