| ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਚੋਣ ਮੌਕੇ ਚੁਣੇ ਪ੍ਰਧਾਨ ਅਤੇ ਮੈਂਬਰ। (ਜ਼ੀਸ਼ਾਨ) |
ਕਾਦੀਆਂ, 19 ਨਵੰਬਰ (ਜ਼ੀਸ਼ਾਨ) – ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਸੁਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਅੱਜ ਮੰਡਲ ਯੂਨਿਟ ਕਾਦੀਆਂ ਦੀ ਜਥੇਬੰਦੀ ਦੀ ਜਥੇਬੰਦਕ ਚੋਣ ਸਾਥੀ ਪਿਆਰਾ ਸਿੰਘ ਭਾਮੜੀ ਅਤੇ ਕੁਲਦੀਪ ਸਿੰਘ ਅਠਵਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਸਮਾਗਮ ਵਿੱਚ ਸਰਕਲ ਗੁਰਦਾਸਪੁਰ ਦੇ ਪ੍ਰਧਾਨ ਬਲਵਿੰਦਰ ਉਦੀਪੁਰ ਅਤੇ ਮੀਤ ਪ੍ਰਧਾਨ ਸਾਹਿਬ ਸਿੰਘ ਧਾਲੀਵਾਲ ਨਿਗਰਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਕਾਮਰੇਡ ਬਲਵਿੰਦਰ ਉਦੀਪੁਰ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਬਿਜਲੀ ਬਿੱਲ 2025 ਪਾਸ ਕਰਨ ਜਾ ਰਹੀ ਹੈ, ਜਿਸ ਨਾਲ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦਾ ਰਾਹ ਹੋਰ ਵੱਧ ਸੁਗਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਬਸਿਡੀਆਂ ਨੂੰ ਧੀਰੇ-ਧੀਰੇ ਖ਼ਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਦਾ ਸ਼ੋਸ਼ਣ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਜਾ ਰਹੀ ਹੈ। ਇਸ ਲਈ ਜਥੇਬੰਦੀਕ ਢਾਂਚੇ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਸਰਕਾਰ ਦੇ ਲੋਕ-ਵਿਰੋਧੀ ਹਮਲਿਆਂ ਦਾ ਸੰਘਰਸ਼ ਰਾਹੀਂ ਟਾਕਰਾ ਕੀਤਾ ਜਾ ਸਕੇ।
ਚੋਣ ਦੌਰਾਨ ਮੰਡਲ ਯੂਨਿਟ ਕਾਦੀਆਂ ਦੀ ਨਵੀਂ ਜਥੇਬੰਦੀ ਇਸ ਤਰ੍ਹਾਂ ਚੁਣੀ ਗਈ:
ਪ੍ਰਧਾਨ: ਹਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ: ਕੁਲਵਿੰਦਰ ਸਿੰਘ, ਮੀਤ ਪ੍ਰਧਾਨ: ਸੁਰਿੰਦਰ ਸਿੰਘ, ਸਕੱਤਰ: ਮੋਹਿਤ ਕੁਮਾਰ, ਸਹਾਇਕ ਸਕੱਤਰ: ਦਲਜੀਤ ਸਿੰਘ ਸਿੱਧਵਾਂ, ਸਹਾਇਕ ਮੈਂਬਰ: ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ, ਬਲਜੀਤ ਸਿੰਘ, ਕੈਸ਼ੀਅਰ: ਰਛਪਾਲ ਸਿੰਘ, ਐਡੀਟਰ: ਮਨਦੀਪ ਰਾਮ, ਗੁਰਭੇਜ ਸਿੰਘ, ਮੁੱਖ ਸਲਾਹਕਾਰ: ਪਿਆਰਾ ਸਿੰਘ ਭਾਮੜੀ ਚੁਣੇ ਗਏ।