| ਪੀ.ਐੱਸ. ਕਾਹਲੋ ਮਾਝਾ ਸਪੋਰਟਸ ਕਲੱਬ ਵੱਲੋਂ ਬੱਚਿਆਂ ਨੂੰ ਟੀ-ਸ਼ਰਟਾਂ, ਫੁੱਟਬਾਲ ਅਤੇ ਬੂਟ ਵੰਡਦੇ ਹੋਏ ਐਨਆਰਆਈ ਹਰਜਿੰਦਰ ਸਿੰਘ ਸੋਹੀ ਅਤੇ ਕਲੱਬ ਦੇ ਕੋਚ ਆਦਿ। (ਜ਼ੀਸ਼ਾਨ) |
ਕਾਦੀਆਂ, 21 ਨਵੰਬਰ (ਜ਼ੀਸ਼ਾਨ) – ਬਾਬਾ ਰਾਮ ਥੰਮਣ ਸਟੇਡੀਅਮ ਵਿੱਚ ਪੀ.ਐਸ. ਕਾਹਲੋ ਮਾਝਾ ਸਪੋਰਟਸ ਕਲੱਬ ਵੱਲੋਂ ਬੱਚਿਆਂ ਨੂੰ ਟੀ-ਸ਼ਰਟਾਂ, ਬੂਟ (ਸ਼ੂਜ਼), ਫੁੱਟਬਾਲ ਆਦਿ ਵੰਡੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਕਾਹਲੋ (ਯੂ.ਐਸ.ਏ), ਇੰਸਪੈਕਟਰ ਦਲਜੀਤ ਸਿੰਘ ਪੱਡਾ, ਇੰਸਪੈਕਟਰ ਉਧਮ ਸਿੰਘ ਮਾਨ, ਜਸਵੰਤ ਸਿੰਘ ਗੋਰਖੀ ਅਤੇ ਲਖਵਿੰਦਰ ਸੋਨਾ ਨੇ ਦੱਸਿਆ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕਲੱਬ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਸਾਮਾਨ ਵੰਡਣ ਦੇ ਨਾਲ ਨਾਲ ਐਨ.ਆਰ.ਆਈ ਵੀਰ ਹਰਜਿੰਦਰ ਸਿੰਘ ਸੋਹੀ ਵੱਲੋਂ ਨਕਦੀ ਰਕਮ ਰੂਪ ਵਿੱਚ ਵੀ ਮਦਦ ਦਿੱਤੀ ਗਈ।
ਕੋਚ ਪਰਮਜੀਤ ਕੌਰ, ਕੋਚ ਤ੍ਰਿਲੋਕ ਸਿੰਘ ਅਤੇ ਕੋਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਪੀ.ਐਸ. ਕਾਹਲੋ ਕਲੱਬ ਖਜਾਲਾ ਦੇ ਖਿਡਾਰੀਆਂ ਨੇ ਜ਼ਿਲਾ ਸਕੂਲ ਮੀਟ 2025 ਗੁਰਦਾਸਪੁਰ ਵਿੱਚ 22 ਮੈਡਲ ਜਿੱਤੇ ਹਨ। ਇਸ ਤੋਂ ਇਲਾਵਾ ਲਗਭਗ 9 ਖਿਡਾਰੀ ਸਟੇਟ ਮੀਟ ਲੁਧਿਆਣਾ ਵਿੱਚ ਹਿੱਸਾ ਲੈ ਰਹੇ ਹਨ ਅਤੇ 3 ਬੱਚੇ ਅੰਡਰ–17 ਵਿੱਚ ਨੈਸ਼ਨਲ ਸਕੂਲ ਮੀਟ, ਜੋ 11 ਦਸੰਬਰ ਨੂੰ ਲਖਨਊ ਵਿੱਚ ਹੋਣੀ ਹੈ, ਵਿੱਚ ਖੇਡਣ ਜਾ ਰਹੇ ਹਨ।
ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰੋਮੀ, ਸਰਪੰਚ ਜਰਨੈਲ ਸਿੰਘ, ਸਰਪੰਚ ਚਰਨਜੀਤ ਸਿੰਘ ਚੰਨਾ, ਹਰਪ੍ਰੀਤ ਸਿੰਘ, ਹਰਕਮਲ ਸਿੰਘ, ਮਲਕੀਤ ਸਿੰਘ, ਡਾ. ਰਘਬੀਰ ਸਿੰਘ ਆਦਿ ਹਾਜ਼ਰ ਸਨ।