| ਕੂੜੇ ਦੇ ਡੰਪ 'ਤੇ ਲੱਗੀ ਅੱਗ ਬੁਝਾਉਂਦੇ ਕਰਮਚਾਰੀ ਅਤੇ ਵਿਰੋਧ ਕਰਦੇ ਸਥਾਨਕ ਲੋਕ। (ਜ਼ੀਸ਼ਾਨ) |
ਕਾਦੀਆਂ, 22 ਨਵੰਬਰ (ਜ਼ੀਸ਼ਾਨ) – ਨਗਰ ਕੌਂਸਲ ਕਾਦੀਆਂ ਵੱਲੋਂ ਸਬਜ਼ੀ ਮੰਡੀ ਕੋਲ ਬਣਾਏ ਕੂੜੇ ਦੇ ਡੰਪ ਨੂੰ ਪਿਛਲੇ ਕੁਝ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਵਾਰ–ਵਾਰ ਅੱਗ ਲਗਾਈ ਜਾ ਰਹੀ ਹੈ, ਜਿਸ ਕਾਰਨ ਇਲਾਕੇ ਵਿੱਚ ਗੰਦੇ ਧੂਏ ਨਾਲ ਲੋਕ ਅਤੇ ਦੁਕਾਨਦਾਰ ਕਾਫ਼ੀ ਪਰੇਸ਼ਾਨ ਹਨ।
ਲੋਗਾਂ ਅਤੇ ਸਥਾਨਕ ਦੁਕਾਨਦਾਰਾਂ ਨੇ ਨਗਰ ਕੌਂਸਲ ਵਿਰੁੱਧ ਧਰਨਾ ਕਰਦੇ ਹੋਏ ਦੱਸਿਆ ਕਿ ਧੂਏ ਦੀ ਭਿਆਨਕ ਬਦਬੂ ਘਰਾਂ ਵਿੱਚ ਭਰ ਰਹੀ ਹੈ ਅਤੇ ਸਿਹਤ ਸੰਬੰਧੀ ਖਤਰੇ ਪੈਦਾ ਹੋ ਰਹੇ ਹਨ।
ਨਗਰ ਕੌਂਸਲ ਵੱਲੋਂ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਤਾਂ ਪਾਇਆ ਜਾ ਰਿਹਾ ਹੈ, ਪਰ ਹਰ ਰੋਜ਼ ਕੋਈ ਨਾ ਕੋਈ ਅੱਗ ਦੁਬਾਰਾ ਲਗਾ ਜਾਂਦਾ ਹੈ, ਜਿਸ ਨਾਲ ਲੋਕ ਬੇਹੱਦ ਤੰਗ ਹਨ।
ਧੂਵੇਂ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਮੰਗ ਕੀਤੀ ਹੈ ਕਿ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾਵੇ, ਦੋਸ਼ੀਆਂ ਵਿਰੁੱਧ ਕਾਰਵਾਈ ਹੋਵੇ ਅਤੇ ਕੂੜੇ ਦੇ ਇਸ ਡੰਪ ਨੂੰ ਇੱਥੋਂ ਤੁਰੰਤ ਹਟਾਇਆ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਦੁਬਾਰਾ ਨਾ ਵਾਪਰਨ।