| ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨਵੇਂ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਅਤੇ ਮੈਂਬਰਾਂ ਦਾ ਸਵਾਗਤ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 16 ਨਵੰਬਰ (ਜ਼ੀਸ਼ਾਨ) – ਸਿੱਖ ਐਜੂਕੇਸ਼ਨਲ ਸੁਸਾਇਟੀ (ਚੰਡੀਗੜ੍ਹ) ਨੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਸਥਾਨਕ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਪੂਰੀ ਕੀਤੀ। ਚੋਣ ਸੁਸਾਇਟੀ ਦੇ ਪ੍ਰਧਾਨ ਸ. ਗੁਰਦੇਵ ਸਿੰਘ, ਸਕੱਤਰ ਸ. ਜਸਮੇਰ ਸਿੰਘ ਬਾਲਾ ਅਤੇ ਸੰਯੁਕਤ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਹੋਈ।
ਜਿਸ ਵਿੱਚ ਨਵੇਂ ਸਕੱਤਰ ਵਜੋਂ ਕਸ਼ਮੀਰ ਸਿੰਘ ਬੋਪਾਰਾਏ ਦੀ ਚੋਣ ਹੋਈ। ਅਤੇ ਨਵੇਂ ਮੈਂਬਰ ਵੱਜੋਂ ਮਲਕੀਅਤ ਸਿੰਘ ਨੈਨੋਕੋਟ, ਸੁਰਜੀਤ ਸਿੰਘ ਤੁਗਲਵਾਲ (ਸ਼੍ਰੋਮਣੀ ਕਮੇਟੀ ਮੈਂਬਰ), ਕਸ਼ਮੀਰ ਸਿੰਘ ਸ਼ਕਾਲਾ, ਸਿਕੰਦਰ ਸਿੰਘ ਕਾਹਲਵਾਂ, ਸਤਨਾਮ ਸਿੰਘ ਬੁੱਟਰ, ਐਡਵੋਕੇਟ ਬਲਜਿੰਦਰ ਸਿੰਘ ਰਿਆੜ, ਤਿਰਲੋਕ ਸਿੰਘ ਬਾਠ, ਪ੍ਰੋ. ਕੁਲਵਿੰਦਰ ਸਿੰਘ ਨੂੰ ਚੁਣੇ ਗਏ।
ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਕਾਲਜ ਸਟਾਫ ਨੇ ਨਵੇਂ ਮੈਂਬਰਾਂ ਦਾ ਗੁਲਦਸਤਾ ਦੇਕੇ ਸੁਆਗਤ ਕੀਤਾ। ਨਵੇਂ ਚੁਣੇ ਲੋਕਲ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਨੇ ਕਾਲਜ ਦੇ ਵਿਕਾਸ ਲਈ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦਾ ਭਰੋਸਾ ਦਵਾਇਆ।