| ਕਾਦੀਆਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਤੋਂ ਆਰੰਭ ਹੋਏ ਨਗਰ ਕੀਰਤਨ ਦੀ ਆਰੰਭਤਾ ਮੋਕੇ ਜਥੇਦਾਰ ਗੋਰਾ, ਮਾਹਲ, ਸੇਖਵਾਂ, ਪ੍ਰਭਾਕਰ, ਖੋਸਲਾ, ਮੈਨੇਜਰ ਭਾਟੀਆ ਤੇ ਹੋਰ ਸੰਗਤਾਂ। (ਜ਼ੀਸ਼ਾਨ) |
ਕਾਦੀਆਂ, 22 ਨਵੰਬਰ (ਜ਼ੀਸ਼ਾਨ) – ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਸਭ ਧਰਮਾਂ ਦੇ ਸਾਂਝੇ ਸਹਿਯੋਗ ਨਾਲ ਧਰਮ ਦੀ ਚਾਦਰ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਕਾਦੀਆਂ ਤੋਂ ਅਕਾਸ਼ ਗੁੰਜਆਉ ਖਾਲਸਾਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਦੇ ਜੈਕਾਰਿਆਂ ਨਾਲ, ਆਤਿਸ਼ਬਾਜ਼ੀ ਚਲਾ ਕੇ, ਫੁੱਲਾਂ ਦੀ ਵਰਖਾ ਕਰਕੇ ਆਰੰਭ ਹੋਇਆ।
ਇਸ ਮਹਾਨ ਨਗਰ ਕੀਰਤਨ ਵਿੱਚ ਕਾਦੀਆਂ ਸ਼ਹਿਰ ਦੇ ਸਭ ਧਰਮਾਂ ਦੇ ਆਗੂ ਤੇ ਸੰਗਤਾਂ, ਸਾਰੇ ਰਾਜਨੀਤਿਕ ਆਗੂ, ਧਾਰਮਿਕ ਆਗੂ, ਸਮਾਜਿਕ ਆਗੂ, ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ, ਹਜ਼ੂਰੀ ਰਾਗੀ ਜਥੇ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਾਹਿਬਾਨ, ਢਾਡੀ ਜਥੇ, ਕਵੀਸ਼ਰ ਜਥੇ ਅਤੇ ਬੀਬੀਆਂ ਦੇ ਸ਼ਬਦੀ ਜਥੇ ਹਾਜ਼ਰ ਹੋਏ ਸਨ।
ਨਗਰ ਕੀਰਤਨ ਦੇ ਸਭ ਤੋਂ ਅੱਗੇ ਬਾਬਾ ਅਜੇ ਸਿੰਘ ਸਕੂਲ ਧਾਰੀਵਾਲ ਦੇ ਵਿਦਿਆਰਥੀ ਗੱਤਕੇ ਦੇ ਜੌਹਰ ਦਿਖਾ ਰਹੇ ਸਨ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਬੈਂਡ ਵਜਾ ਰਹੇ ਸਨ ਇਸੇ ਦੌਰਾਨ ਭਾਈ ਵਿਕਰਮਜੀਤ ਸਿੰਘ ਮੁੱਖ ਸੇਵਾਦਾਰ ਦਲ ਬਾਬਾ ਬੰਦਾ ਬਹਾਦਰ, ਆਸ਼ੀਸ਼ ਪਾਲ ਸਿੰਘ ਲੱਕੀ ਤੇ ਸਾਥੀਆਂ ਵੱਲੋਂ ਨਰਸਿੰਗਾ ਵਜਾਉਣ ਦੀ ਸੇਵਾ ਨਿਭਾਈ ਗਈ।ਇਸ ਮੌਕੇ ਤੇ ਸ੍ਰ ਗੁਰਮੀਤ ਸਿੰਘ ਐਸ.ਐਚ.ਓ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਵੱਲੋਂ ਪੁਲੀਸ ਥਾਣੇ ਦੇ ਸਾਹਮਣੇ ਸ਼ਹੀਦੀ ਨਗਰ ਕੀਰਤਨ ਪਹੁੰਚਣ ਤੇ ਸਲਾਮੀ ਦੇ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸ਼ਹਿਰ ਦੇ ਵੱਖ ਵੱਖ ਪੜਾਵਾਂ ਤੇ ਚਾਹ, ਪਕੋੜੇ, ਫਲ ਫਰੂਟ, ਲੰਗਰ ਆਦਿ ਪਦਾਰਥਾਂ ਦੇ ਲੰਗਰ ਲਗਾਏ ਗਏ।
ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਪਿਆਰੇ ਸਾਹਿਬਾਨ, ਪੰਜ ਨਿਸ਼ਾਨਚੀ ਸਿੰਘਾਂ, ਗ੍ਰੰਥੀ ਸਿੰਘਾਂ, ਵੱਖ ਵੱਖ ਸਕੂਲਾਂ ਦੇ ਅਧਿਆਪਕਾਂ, ਨਰਸਿੰਗਾ ਵਜਾਉਣ ਵਾਲੇ ਸਿੰਘਾਂ ਨੂੰ ਅਤੇ ਇਲਾਕੇ ਦੇ ਪ੍ਰਮੁੱਖ ਸਖਸ਼ੀਅਤਾਂ, ਧਾਰਿਮਕ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਸਮੂਹ ਧਰਮਾਂ ਦੀਆਂ ਸੰਗਤਾਂ ਅਤੇ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਰੂਪ ਸਿੰਘ ਸੇਖਵਾਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ ਅਕਾਲੀ ਦਲ ਬਾਦਲ, ਗੁਰਤਿੰਦਰ ਪਾਲ ਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਸਿਮਰਨਜੀਤ ਸਿੰਘ ਕੋਟ ਟੋਡਰਮੱਲ ਪ੍ਰਚਾਰਕ, ਗਿਆਨੀ ਗੁਰਮੁੱਖ ਸਿੰਘ ਪ੍ਰਚਾਰਕ, ਭਾਈ ਸਰਵਨ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਤਰਸੇਮ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਮਹਿੰਦਰ ਸਿੰਘ ਖਜਾਨਚੀ, ਭਾਈ ਚਰਨਜੀਤ ਸਿੰਘ ਹੈਡ ਗ੍ਰੰਥੀ, ਹਰਪ੍ਰੀਤ ਸਿੰਘ ਪਿੰਕਾ, ਹਰਵਿੰਦਰ ਸਿੰਘ ਲਾਡੀ, ਜਗੀਰ ਸਿੰਘ, ਮਨਦੀਪ ਸਿੰਘ ਬੋਬੀ, ਕੰਵਰਦੀਪ ਸਿੰਘ ਹੈਪੀ, ਇੰਦਰਜੀਤ ਸਿੰਘ, ਮਾਸਟਰ ਮਨਜੀਤ ਸਿੰਘ, ਮਨਦੀਪ ਸਿੰਘ ਜੋਗੀ ਚੀਮਾ, ਬਰਜਿੰਦਰ ਸਿੰਘ ਡੱਲਾ, ਮੋਹਨ ਸਿੰਘ ਉਬਰਾਏ, ਡਾਕਟਰ ਬਲਚਰਨਜੀਤ ਸਿੰਘ ਭਾਟੀਆ, ਜੋਗਿੰਦਰ ਪਾਲ ਨੰਦੂ ਪ੍ਰਧਾਨ ਨਗਰ ਕੌਂਸਲ ਕਾਦੀਆਂ, ਵਰਿੰਦਰ ਪ੍ਰਭਾਕਰ, ਵਰਿੰਦਰ ਖੋਸਲਾ, ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ, ਚੋਧਰੀ ਅਬਦੁੱਲ ਵਾਸੇ, ਅਬਦੁਲ ਮੋਮਨ, ਕਾਮਰੇਡ ਗੁਰਮੇਜ ਸਿੰਘ, ਸੁਖਪ੍ਰੀਤ ਸਿੰਘ ਸੈਬੀ ਐਮ.ਸੀ, ਅਸ਼ੋਕ ਕੁਮਾਰ ਐਮ.ਸੀ, ਨਰਿੰਦਰ ਭਾਟੀਆ ਸਾਬਕਾ ਪ੍ਰਧਾਨ ਨਗਰ ਕੌਂਸਲ, ਰਣਜੀਤ ਸਿੰਘ ਕਲਿਆਣਪੁਰ ਮੈਨੇਜਰ, ਸਤਨਾਮ ਸਿੰਘ ਗੋਸਲ ਮੈਨੇਜਰ, ਸਰਬਜੀਤ ਸਿੰਘ ਸਾਹਬੀ ਮੈਨੇਜਰ, ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ, ਮਨਜੀਤ ਸਿੰਘ ਜਫਰਵਾਲ ਮੈਨੇਜਰ, ਜਗਦੀਪ ਸਿੰਘ ਮੈਨੇਜਰ, ਗਗਨਦੀਪ ਸਿੰਘ ਗਿੰਨੀ, ਵਿਜੇ ਕੁਮਾਰ, ਮਹਿੰਦਰ ਲਾਲ ਐਮ.ਸੀ, ਬਿਕਰਮਜੀਤ ਸਿੰਘ ਹੈਪੀ, ਸੁਖਪਾਲ ਸਿੰਘ ਭਾਟੀਆ, ਸੁੱਚਾ ਸਿੰਘ ਜੋਹਲ, ਗੁਰਨਾਮ ਸਿੰਘ ਐਮ.ਸੀ, ਤਰਲੋਕ ਸਿੰਘ ਰਜਾਦਾ ਪ੍ਰਧਾਨ, ਚੈਨ ਸਿੰਘ, ਰਿੰਪਲ ਸੰਧੂ, ਸਰਬਜੀਤ ਸਿੰਘ ਮਾਹਲ ਐਮ.ਸੀ, ਬੀਬੀ ਪਰਮਜੀਤ ਕੌਰ ਐਮ.ਸੀ, ਬੀਬੀ ਹਰਪਾਲ ਕੌਰ ਭਾਟੀਆ ਐਮ.ਸੀ, ਬੀਬੀ ਕੁਲਵਿੰਦਰ ਕੌਰ ਬੀ.ਜੇ.ਪੀ ਨੇਤਾ, ਪਰਸ਼ੋਤਮ ਲਾਲ ਐਮ.ਸੀ, ਮਨੋਜ ਘੇੜ, ਜੋਗਿੰਦਰ ਪਾਲ ਭੂਟੋ ਪ੍ਰਧਾਨ, ਐਡਵੋਕੇਟ ਰਜਿੰਦਰ ਸਿੰਘ ਪਦਮ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਪ੍ਰਿੰਸੀਪਲ ਸੁਲੱਖਣ ਸਿੰਘ, ਸੁਭਾਸ਼ ਦੀਵਾਨ, ਰਜਿੰਦਰ ਸਿੰਘ ਪ੍ਰਧਾਨ, ਅਰਵਿੰਦ ਜੁਲਕਾ, ਰਾਜ ਕੁਮਾਰ ਜੁਲਕਾ, ਵਿਸ਼ਵ ਗੋਰਵ, ਨਰੇਸ਼ ਅਰੋੜਾ, ਜਸਬੀਰ ਸਿੰਘ ਢੀਂਡਸਾ ਚੇਅਰਮੈਨ, ਅਵਤਾਰ ਸਿੰਘ ਨਿਰਮਾਨ ਪ੍ਰਧਾਨ, ਕੰਵਲਜੀਤ ਸਿੰਘ ਰਾਜਾ, ਗੁਰਜੀਤ ਸਿੰਘ ਡਿੰਪਲ, ਸੁਰਿੰਦਰ ਸਿੰਘ ਲਾਡੀ ਖ਼ਾਲਸਾ, ਦਲਜੀਤ ਸਿੰਘ ਭਾਟੀਆ, ਅਰਸ਼ਪ੍ਰੀਤ ਸਿੰਘ, ਦਵਿੰਦਰ ਸਿੰਘ ਪ੍ਰਧਾਨ, ਸਿਮਰਤਪਾਲ ਸਿੰਘ ਭਾਟੀਆ, ਸਚਪ੍ਰੀਤ ਸਿੰਘ ਸੰਨੀ, ਨਵਪ੍ਰੀਤ ਸਿੰਘ ਪ੍ਰਿੰਸ, ਗੁਰਮੁੱਖ ਸਿੰਘ ਬਸਰਾਵਾਂਂ, ਅਮਨਦੀਪ ਸਿੰਘ ਕਾਦੀਆਂ, ਕੁਲਦੀਪ ਸਿੰਘ ਸੰਗਰਾਵਾਂ, ਸਤਿੰਦਰ ਸਿੰਘ ਗਿੱਲ ਮੰਝ, ਕੰਵਲਜੀਤ ਸਿੰਘ ਬਾਜਵਾ, ਦਵਿੰਦਰ ਸਿੰਘ ਕਾਜਮਪੁਰ ਆਦਿ ਸੰਗਤਾਂ ਨੇ ਨਗਰ ਕੀਰਤਨ ਵਿੱਚ ਨਤਮਸਤਕ ਹੋ ਕੇ ਭਰਵਾਂ ਸਵਾਗਤ ਕੀਤਾ।