ਕਾਦੀਆਂ ਚ 22 ਨਵੰਬਰ ਨੂੰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੱਢਿਆ ਜਾਵੇਗਾ ਮਹਾਨ ਨਗਰ ਕੀਰਤਨ- ਜਥੇਦਾਰ ਗੋਰਾ

ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ (ਮੈਂਬਰ ਐਸ.ਜੀ.ਪੀ.ਸੀ)

ਕਾਦੀਆਂ, 18 ਨਵੰਬਰ (ਜ਼ੀਸ਼ਾਨ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ 22 ਨਵੰਬਰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਰੇਲਵੇ ਰੋਡ, ਕਾਦੀਆਂ ਤੋਂ ਸ਼ੁਰੂ ਕੀਤਾ ਜਾਵੇਗਾ।
ਇਹ ਜਾਣਕਾਰੀ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ (ਮੈਂਬਰ ਐਸ.ਜੀ.ਪੀ.ਸੀ) ਨੇ ਦਿੱਤੀ।
ਜਥੇਦਾਰ ਗੋਰਾ ਨੇ ਦੱਸਿਆ ਕਿ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਸ਼ਹਿਰ ਦੇ ਵੱਖ–ਵੱਖ ਮਾਰਗਾਂ ਤੋਂ ਲੰਗੇਗਾ।
ਸ਼ਹਿਰ ਦੇ ਧਾਰਮਿਕ ਸਥਾਨ, ਸਮਾਜਿਕ ਸੰਸਥਾਵਾਂ, ਰਾਜਨੀਤਿਕ ਨੁਮਾਇੰਦੇ, ਸਕੂਲ–ਕਾਲਜਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਨਤਮਸਤਕ ਹੋਣਗੇ।
ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗੰਜ, ਸ਼ੀਤਲਾ ਮੰਦਰ, ਨਗਰ ਕੌਂਸਲ ਦਫਤਰ, ਪੁਲਿਸ ਥਾਣਾ, ਨੂਰ ਹਸਪਤਾਲ, ਪ੍ਰਭਾਕਰ ਚੋਂਕ, ਬੱਸ ਸਟੈਂਡ, ਗੁਰਦੁਆਰਾ ਸੈਣ ਭਗਤ, ਧਰਮਪੁਰਾ ਮਹੱਲਾ, ਸ੍ਰੀ ਕ੍ਰਿਸ਼ਨਾ ਮੰਦਿਰ, ਗੁਰਦੁਆਰਾ ਸਿੰਘ ਸਭਾ ਆਦਿ ਰਾਹੀਂ ਹੁੰਦਾ ਹੋਇਆ ਮੁੜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸੰਪੂਰਨਤਾ ਪਾਵੇਗਾ।
ਜਥੇਦਾਰ ਗੋਰਾ ਨੇ ਸੰਗਤਾਂ ਨੂੰ ਸਵਾਗਤੀ ਗੇਟ, ਝੰਡੀਆਂ, ਬੈਨਰ ਅਤੇ ਸਜਾਵਟ ਕਰਕੇ ਨਗਰ ਕੀਰਤਨ ਦਾ ਸਵਾਗਤ ਕਰਨ ਅਤੇ ਪਰਿਵਾਰ ਸਮੇਤ ਸ਼ਿਰਕਤ ਕਰਨ ਦੀ ਅਪੀਲ ਕੀਤੀ।
ਮੌਕੇ 'ਤੇ ਸ੍ਰੀ ਗੁਰਤਿੰਦਰ ਪਾਲ ਸਿੰਘ ਭਾਟੀਆ, ਸ੍ਰੀ ਸਿਮਰਨਜੀਤ ਸਿੰਘ ਕੋਟ ਟੋਡਰਮੱਲ, ਗਿਆਨੀ ਗੁਰਮੁੱਖ ਸਿੰਘ ਖਾਲਸਾ, ਭਾਈ ਸਰਵਨ ਸਿੰਘ ਆਦਿ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld