ਰਾਵੀ ਦਰਿਆ ਦੇ ਜਲਭਰਾਅ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ ਡਾ. ਸੁਭਾਸ਼ ਥੋਬਾ, ਵੰਡੀਆਂ ਮੋਮਬੱਤੀਆਂ, ਰਾਸ਼ਨ ਤੇ ਦਵਾਈਆਂ

ਰਾਵੀ ਦਰਿਆ ਦੇ ਬਾੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੋਮਬੱਤੀਆਂ, ਰਾਸ਼ਨ ਤੇ ਦਵਾਈਆਂ ਵੰਡਦੇ ਡਾ. ਸੁਭਾਸ਼ ਥੋਬਾ ਅਤੇ ਜ਼ਿਲ੍ਹਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਟੀਮ। (ਜ਼ੀਸ਼ਾਨ)

ਕਾਦੀਆਂ, 1 ਸਤੰਬਰ (ਜ਼ੀਸ਼ਾਨ): ਰਾਵੀ ਦਰਿਆ ਵਿੱਚ ਪਾਣੀ ਦੀ ਲਗਾਤਾਰ ਵਧੇ ਲੈਵਲ ਕਾਰਨ ਕਈ ਪਿੰਡਾਂ ਵਿੱਚ ਜਲਭਰਾਅ ਨਾਲ ਹਾਲਾਤ ਖ਼ਰਾਬ ਹਨ। ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਬੰਦ ਹੋਣ ਕਾਰਨ ਲੋਕ ਹਨੇਰੇ ਵਿੱਚ ਜੀਊਣ ਲਈ ਮਜਬੂਰ ਹਨ। ਇਸ ਗੰਭੀਰ ਸਥਿਤੀ ਵਿੱਚ ਪੰਜਾਬ ਅਲਪਸੰਖਿਆਕ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਸਮਾਜ ਸੇਵੀ ਡਾ. ਸੁਭਾਸ਼ ਥੋਬਾ ਆਪਣੀ ਟੀਮ ਸਮੇਤ ਪ੍ਰਭਾਵਿਤ ਪਿੰਡਾਂ ਰਾਮਦਾਸ, ਗੱਗੋਮਹਿਲ, ਦਿਆਲ ਭੱਟੀ, ਸੁਲਤਾਨ ਮਹਲ, ਕਾਲੋਮਹਿਲਾ, ਥੋਬਾ ਅਤੇ ਮਲਕਪੁਰ ਵਿੱਚ ਪਹੁੰਚੇ। ਉਨ੍ਹਾਂ ਨੇ ਲੋਕਾਂ ਵਿੱਚ ਮੋਮਬੱਤੀਆਂ, ਰਾਸ਼ਨ ਅਤੇ ਦਵਾਈਆਂ ਵੰਡੀਆਂ ਅਤੇ ਬੀਮਾਰਾਂ ਦਾ ਇਲਾਜ ਵੀ ਕੀਤਾ।
ਇਸ ਰਾਹਤ ਕਾਰਜ ਵਿੱਚ ਜ਼ਿਲ੍ਹਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪ੍ਰਭਜੀਤ ਸਿੰਘ, ਸਕੱਤਰ ਡਾ. ਪ੍ਰਭਜੀਤ ਸਿੰਘ, ਵਿੱਤ ਸਕੱਤਰ ਡਾ. ਸੁਰਜੀਤ ਸਿੰਘ, ਡਾ. ਬੀ.ਐਸ. ਗਿੱਲ ਅਤੇ ਡਾ. ਪਰਮਿੰਦਰ ਸਿੰਘ ਨੇ ਸਰਗਰਮ ਭਾਗੀਦਾਰੀ ਨਿਭਾਈ। ਸਮਾਜਸੇਵੀ ਈਸਾਦਾਸ ਟੋਨੀ ਅਤੇ ਦਰਸ਼ਨ ਮਹਲ ਵੀ ਸਾਥੀ ਰਹੇ।
ਪਿੰਡ ਵਾਸੀਆਂ ਨੇ ਕਿਹਾ ਕਿ ਹਨੇਰੇ ਅਤੇ ਮੁਸ਼ਕਲ ਹਾਲਾਤਾਂ ਵਿੱਚ ਡਾ. ਥੋਬਾ ਅਤੇ ਉਨ੍ਹਾਂ ਦੀ ਟੀਮ ਨੇ ਪਾਣੀ ਵਿੱਚ ਉਤਰ ਕੇ ਮਦਦ ਪਹੁੰਚਾਈ, ਜਿਸ ਨਾਲ ਲੋਕਾਂ ਵਿੱਚ ਉਮੀਦ ਜਗੀ। ਡਾ. ਥੋਬਾ ਨੇ ਕਿਹਾ, ਇਹ ਰਾਜਨੀਤੀ ਕਰਨ ਦਾ ਨਹੀਂ, ਇਨਸਾਨੀਅਤ ਨਿਭਾਉਣ ਦਾ ਸਮਾਂ ਹੈ। ਹਾਲਾਤ ਸਧਾਰਨ ਹੋਣ ਤੱਕ ਸਾਡੀ ਟੀਮ ਰਾਹਤ ਪਹੁੰਚਾਉਂਦੀ ਰਹੇਗੀ।


Post a Comment

© Qadian Times. All rights reserved. Distributed by ASThemesWorld