ਭਾਜਪਾ ਮੰਡਲ ਕਾਦੀਆਂ, ਕਾਹਨੂੰਵਾਨ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਵੰਡੀ

ਭਾਰਤੀ ਜਨਤਾ ਪਾਰਟੀ ਵੱਲੋਂ ਲੰਗਰ ਅਤੇ ਰਾਹਤ ਸਮੱਗਰੀ ਦਿੰਦਿਆਂ ਕੁਲਵਿੰਦਰ ਕੌਰ ਗੁਰਾਈਆ, ਗੁਲਸ਼ਨ ਵਰਮਾ, ਅਰਜੁਨ ਚਿੱਬ, ਅਸ਼ੋਕ ਨਈਅਰ ਆਦਿ। (ਜ਼ੀਸ਼ਾਨ)

ਕਾਦੀਆਂ, 1 ਸਤੰਬਰ (ਜ਼ੀਸ਼ਾਨ): ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਹੜਾਂ ਦੇ ਸੰਭਾਵੀ ਖਤਰੇ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਹਰੇਕ ਪ੍ਰਧਾਨ, ਆਹੁਦੇਦਾਰ ਅਤੇ ਵਲੰਟੀਅਰਾਂ ਨੂੰ ਭਾਰਤੀ ਫੋਜ ਦੇ ਸੈਨਿਕਾਂ ਦੇ ਤਰਾਂ ਸੁਚੇਤ ਰਹਿਣ ਨੂੰ ਕਿਹਾ ਗਿਆ ਹੈ। ਇਸੇ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਸਾਬਕਾ ਜਿਲ੍ਹਾ ਵਾਈਸ ਪ੍ਰਧਾਨ ਕੁਲਵਿੰਦਰ ਕੌਰ ਗੁਰਾਈਆ, ਬਲਾਕ ਕਾਦੀਆਂ ਪ੍ਰਧਾਨ ਗੁਲਸ਼ਨ ਵਰਮਾ, ਬਲਾਕ ਕਾਹਨੂਵਾਨ ਪ੍ਰਧਾਨ ਅਰਜੁਨ ਚਿੱਬ ਵੱਲੋਂ ਦਰਿਆ ਦੇ ਪਾਣੀ ਨਾਲ ਨੁਕਸਾਨੇ ਗਏ ਜਿਲ੍ਹਾ ਗੁਰਦਾਸਪੁਰ ਦੇ ਦੋਰਾਂਗਲਾ ਵਿੱਚ ਜਾਈਜਾ ਲੈਣ ਉਪਰੰਤ ਵੱਖ ਵੱਖ ਪਿੰਡ ਵਾਸੀਆਂ ਨੂੰ ਦਾਲ, ਸਬਜੀ, ਰੋਟੀਆਂ, ਚੋਲਾਂ ਦਾ ਲੰਗਰ, ਬਰੈਡ, ਬਿਸਕੂਟ, ਲੱਸੀ, ਪਾਣੀ, ਰਾਹਤ ਸਮੱਗਰੀ, ਬੇ-ਜੂਬਾਨ ਪਸ਼ੂਆ, ਜਾਨਵਰਾਂ, ਵਾਸਤੇ ਹਰਾ ਚਾਰਾ (ਪੱਠੇ) ਅਤੇ ਤੂਰੀ ਵੰਡੀ ਗਈ। ਇਸ ਮੋਕੇ ਪਿੰਡਾਂ ਦੇ ਵਸਨੀਕਾਂ ਨਾਲ ਗੱਲਬਾਤ ਕਰਨ ਉਪਰੰਤ ਉਹਨਾਂ ਕਿਹਾ ਕਿ ਜਿਲ੍ਹਾ ਗੁਰਦਾਸਪੁਰ ਚ ਹੜ੍ਹ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਪਿੰਡਾਂ ਦੇ ਲੋਕ ਇੱਕ ਦੂਜੇ ਦਾ ਸਹਾਰਾ ਬਣ ਕੇ ਇਸ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਪੰਜਾਬ ਅੰਦਰ ਹੜ੍ਹ ਪੀੜਤਾਂ ਲੋਕਾਂ ਦਾ ਜਾਇਜਾ ਲੈਣ ਲਈ ਟੀਮਾਂ ਨੂੰ ਵੀ ਬਹੁਤ ਜਲਦ ਭੇਜਿਆ ਜਾ ਰਿਹਾ ਹੈ ਤਾਂ ਜੋ ਉਹਨਾਂ ਦੀ ਆਰਥਿਕ ਮਦਦ ਕੀਤੀ ਜਾ ਸਕੇ। ਇਸ ਮੋਕੇ ਇਹਨਾਂ ਦੇ ਨਾਲ ਸਮਾਜ ਸੇਵਕ ਅਸ਼ੋਕ ਨਈਅਰ, ਡਿੰਪਲ ਵਰਮਾ, ਜਤਿੰਦਰ ਠਾਕੁਰ, ਪਰਦੂਮਨ, ਯਸ਼ਪਾਲ ਕੁੰਡਲ ਆਦਿ ਹਾਜਰ ਸਨ।

Post a Comment

© Qadian Times. All rights reserved. Distributed by ASThemesWorld