ਕਾਦੀਆਂ ਦੇ ਪ੍ਰਤਾਪ ਨਗਰ ਵਿੱਚ ਈ.ਡੀ ਦੀ ਛਾਪੇਮਾਰੀ, ਟੀਮ ਵੱਲੋਂ ਜਾਂਚ ਜਾਰੀ

Uploaded Image
ਪ੍ਰਤਾਪ ਨਗਰ ਇਲਾਕੇ ਵਿੱਚ ਡਿਊਟੀ ਨਿਭਾਉਂਦਾ ਸੁਰੱਖਿਆ ਕਰਮੀ। (ਜ਼ੀਸ਼ਾਨ)

ਕਾਦੀਆਂ, 3 ਜੂਨ (ਜ਼ੀਸ਼ਾਨ): ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਕਾਦੀਆਂ ਦੇ ਪ੍ਰਤਾਪ ਨਗਰ ਇਲਾਕੇ ਵਿੱਚ ਇੱਕ ਘਰ 'ਤੇ ਛਾਪੇਮਾਰੀ ਕੀਤੀ। ਸਮਾਚਾਰ ਲਿਖੇ ਜਾਣ ਤੱਕ ਈਡੀ ਅਧਿਕਾਰੀ ਘਰ ਦੇ ਅੰਦਰ ਜਾਂਚ ਅਤੇ ਦਸਤਾਵੇਜ਼ਾਂ ਦੀ ਛਾਨਬੀਨ ਵਿੱਚ ਜੁੱਟੇ ਹੋਏ ਸਨ।
ਛਾਪੇਮਾਰੀ ਦੌਰਾਨ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਅਤੇ ਘਰ ਦੇ ਆਲੇ-ਦੁਆਲੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਹਾਲਾਂਕਿ, ਈਡੀ ਵੱਲੋਂ ਕਾਰਵਾਈ ਦੇ ਕਾਰਨਾਂ ਜਾਂ ਜਾਂਚ ਦੇ ਵੇਰਵਿਆਂ ਸਬੰਧੀ ਕੋਈ ਅਧਿਕਾਰਿਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
ਸਥਾਨਕ ਲੋਕਾਂ ਵਿੱਚ ਇਸ ਕਾਰਵਾਈ ਨੂੰ ਲੈ ਕੇ ਚਰਚਾ ਦਾ ਮਾਹੌਲ ਬਣਿਆ ਰਿਹਾ। ਈਡੀ ਦੀ ਟੀਮ ਵੱਲੋਂ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਮਾਮਲੇ ਦੇ ਹੋਰ ਵੇਰਵੇ ਸਾਹਮਣੇ ਆਉਣ ਦੀ ਸੰਭਾਵਨਾ ਹੈ।

Post a Comment

© Qadian Times. All rights reserved. Distributed by ASThemesWorld