![]() |
| ਕਾਦੀਆਂ ਦੇ ਬਾਜਵਾ ਸਕੂਲ ਵਿੱਚ ਅਮਿਤ ਸਿੰਘ ਨੋਗਾ ਨੂੰ ਨਵੇਂ ਪ੍ਰਿੰਸੀਪਲ ਵਜੋਂ ਅਹੁਦਾ ਸੌਂਪਦੇ ਐੱਮ.ਐੱਲ. ਸ਼ਰਮਾ ਅਤੇ ਹੋਰ। (ਜ਼ੀਸ਼ਾਨ) |
ਕਾਦੀਆਂ, 21 ਜੁਲਾਈ (ਜ਼ੀਸ਼ਾਨ): ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿੱਚ ਅਮਿਤ ਸਿੰਘ ਨੋਗਾ ਨੇ ਨਵੇਂ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਸਕੂਲ ਪ੍ਰਬੰਧਕ ਕਮੇਟੀ ਨੇ ਸੀ.ਬੀ.ਐੱਸ.ਈ. ਦੇ ਨਵੇਂ ਪਾਠਕ੍ਰਮਾਂ, ਸਮਾਰਟ ਕਲਾਸਾਂ, ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਆਧੁਨਿਕ ਸਿੱਖਿਆ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।
ਅਮਿਤ ਸਿੰਘ ਨੋਗਾ ਨੇ ਐੱਮ.ਐੱਸ.ਸੀ. (ਕੰਪਿਊਟਰ ਸਾਇੰਸ), ਐੱਮ.ਕਾਮ., ਪੀ.ਜੀ.ਡੀ.ਸੀ.ਏ. ਅਤੇ ਬੀ.ਐੱਡ. ਦੀ ਯੋਗਤਾ ਹਾਸਲ ਕੀਤੀ ਹੈ। ਉਨ੍ਹਾਂ ਕੋਲ 14 ਸਾਲ ਦਾ ਅਧਿਆਪਨ ਅਤੇ 17 ਸਾਲ ਵੱਖ-ਵੱਖ ਰਾਜਾਂ ਦੇ ਸਕੂਲਾਂ ਵਿੱਚ ਪ੍ਰਿੰਸੀਪਲ ਵਜੋਂ ਸੇਵਾ ਦਾ ਤਜਰਬਾ ਹੈ। ਉਨ੍ਹਾਂ ਨੇ 20 ਜੁਲਾਈ ਤੋਂ ਸਕੂਲ ਵਿੱਚ ਆਪਣਾ ਅਹੁਦਾ ਸੰਭਾਲ ਲਿਆ।
ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਐੱਮ.ਐੱਲ. ਸ਼ਰਮਾ, ਕੋਆਰਡੀਨੇਟਰ ਸ਼ਾਲਿਨੀ ਸ਼ਰਮਾ, ਵਾਈਸ ਪ੍ਰਿੰਸੀਪਲ ਕਪਿਲ ਸ਼ਰਮਾ ਅਤੇ ਸੀਨੀਅਰ ਵਿੰਗ ਦੇ ਸਟਾਫ਼ ਨੇ ਉਨ੍ਹਾਂ ਦਾ ਸਵਾਗਤ ਕੀਤਾ। ਨਵੇਂ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਣਵੱਤਾ ਭਰਪੂਰ ਸਿੱਖਿਆ, ਸਕਿੱਲ ਐਜੂਕੇਸ਼ਨ, ਏ.ਆਈ. ਅਤੇ ਕੰਪਿਊਟਰ ਸਿੱਖਿਆ ਨੂੰ ਹੋਰ ਪ੍ਰੋਤਸਾਹਿਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ 'ਤੇ ਵਿਸ਼ੇਸ਼ ਧਿਆਨ ਨਾਲ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਬਿਹਤਰ ਕਰੀਅਰ ਦੇ ਵਧੀਆ ਮੌਕੇ ਮਿਲਣਗੇ।
