ਸਿਵਲ ਲਾਈਨ ਚੌਂਕ ਨੇੜੇ ਗੰਦੇ ਨਾਲੇ ਦੀ ਕਰਵਾਈ ਸਫ਼ਾਈ, ਲੋਕਾਂ ਨੂੰ ਮਿਲੀ ਰਾਹਤ

ਕਾਦੀਆਂ ਦੇ ਸਿਵਲ ਲਾਈਨ ਚੌਂਕ ਨੇੜੇ ਗੰਦੇ ਨਾਲੇ ਦੀ ਸਫ਼ਾਈ ਕਰਵਾਉਂਦੇ ਹੋਏ ਅਕਾਲੀ ਆਗੂ ਨੀਟਾ ਮਾਹਲ। (ਜ਼ੀਸ਼ਾਨ)

ਕਾਦੀਆਂ, 4 ਜੂਨ (ਜ਼ੀਸ਼ਾਨ): ਸਿਵਲ ਲਾਈਨ ਚੌਂਕ ਨੇੜੇ ਜੁਬਲੀ ਗੇਟ ਦੇ ਕੋਲ ਸਥਿਤ ਗੰਦਾ ਨਾਲਾ ਭਰ ਜਾਣ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਸੀ, ਜਿਸ ਨਾਲ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਅਕਾਲੀ ਆਗੂ ਨੀਟਾ ਮਾਹਲ ਨੇ ਮੌਕੇ ਦਾ ਦੌਰਾ ਕਰਕੇ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ।
ਨੀਟਾ ਮਾਹਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਨਾਲੇ ਦੇ ਆਲੇ-ਦੁਆਲੇ ਉੱਗੀ ਹੋਈ ਜੰਗਲੀ ਬੂਟੀ ਨੂੰ ਹਟਾਇਆ ਗਿਆ, ਜਿਸ ਤੋਂ ਬਾਅਦ ਟੈਂਕਰਾਂ ਦੀ ਮਦਦ ਨਾਲ ਨਾਲੇ ਦੀ ਸਫ਼ਾਈ ਕਰਵਾਈ ਗਈ। ਲਗਭਗ 10 ਟੈਂਕਰਾਂ ਰਾਹੀਂ ਨਾਲੇ ਵਿੱਚ ਜਮ੍ਹਾਂ ਗੰਦਗੀ ਨੂੰ ਬਾਹਰ ਕੱਢਿਆ ਗਿਆ, ਜਿਸ ਨਾਲ ਪਾਣੀ ਦੀ ਨਿਕਾਸੀ ਮੁੜ ਸੁਚਾਰੂ ਹੋ ਸਕੀ।
ਉਨ੍ਹਾਂ ਕਿਹਾ ਕਿ ਕਾਦੀਆਂ ਇੱਕ ਇਤਿਹਾਸਕ ਸ਼ਹਿਰ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰ ਦੀ ਸਫ਼ਾਈ ਅਤੇ ਸੀਵਰੇਜ ਪ੍ਰਬੰਧਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾਣਗੇ।

Post a Comment

© Qadian Times. All rights reserved. Distributed by ASThemesWorld