ਕਾਦੀਆਂ ਚ ਭਾਜਪਾ ਦੀ ਕਵਰਿੰਗ ਉਮੀਦਵਾਰ ਮੀਨੂੰ ਬਾਲਾ ਦੇ ਕਾਗਜ਼ ਰੱਦ, 92 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ- ਆਰ.ਓ. ਸੁਪਨੰਦਨਦੀਪ ਕੌਰ ਉੱਪਲ

Uploaded Image
ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ ਸੁਪਨੰਦਨਦੀਪ ਕੌਰ ਉੱਪਲ। (ਜ਼ੀਸ਼ਾਨ)

ਕਾਦੀਆਂ, 4 ਜੂਨ (ਜ਼ੀਸ਼ਾਨ): ਕਾਦੀਆਂ ਚ 13 ਜੂਨ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਭਾਜਪਾ ਦੀ ਇੱਕ ਕਵਰਿੰਗ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ, ਜਦਕਿ ਬਾਕੀ 92 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸੁਪਨੰਦਨਦੀਪ ਕੌਰ ਉੱਪਲ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਲਈ ਕੁੱਲ 93 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਪੜਤਾਲ ਦੌਰਾਨ ਵਾਰਡ ਨੰਬਰ 3 (ਜਨਰਲ) ਤੋਂ ਭਾਜਪਾ ਦੀ ਕਵਰਿੰਗ ਉਮੀਦਵਾਰ ਮੀਨੂੰ ਬਾਲਾ ਪਤਨੀ ਸਤੀਸ਼ ਕੁਮਾਰ ਦੇ ਕਾਗਜ਼ ਅਧੂਰੇ ਪਾਏ ਜਾਣ ਕਾਰਨ ਰੱਦ ਕਰ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ 5 ਜੂਨ ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ, ਜਿਸ ਤੋਂ ਬਾਅਦ ਚੋਣ ਮੈਦਾਨ ਵਿੱਚ ਰਹਿ ਗਏ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕਾਦੀਆਂ ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ। ਵਾਰਡ ਨੰਬਰ 6 ਤੋਂ ਅਹਿਮਦੀਆ ਮੁਸਲਿਮ ਜਮਾਤ ਦੀ ਅਤਿਆ ਤੁਲ ਵਹੀਦ ਇਕੱਲੀ ਉਮੀਦਵਾਰ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਕਿਸੇ ਵੀ ਪਾਰਟੀ ਵੱਲੋਂ ਉਮੀਦਵਾਰ ਨਹੀਂ ਉਤਾਰਿਆ ਗਿਆ। ਇਸ ਕਾਰਨ ਹੁਣ 13 ਜੂਨ ਨੂੰ 14 ਵਾਰਡਾਂ ਵਿੱਚ ਹੀ ਵੋਟਿੰਗ ਹੋਵੇਗੀ।

Post a Comment

© Qadian Times. All rights reserved. Distributed by ASThemesWorld