![]() |
| ਮਨਵਿੰਦਰ ਸਿੰਘ ਦਕੋਹਾ ਦੀ ਅਗਵਾਈ ਵਿੱਚ ਸ਼ਾਮਿਲ ਹੁੰਦੇ ਹੋਏ ਪਰਿਵਾਰਾਂ ਦੇ ਨਾਲ ਜਾਣਕਾਰੀ ਦਿੰਦੇ ਹੋਏ ਮਨਵਿੰਦਰ ਸਿੰਘ ਅਤੇ ਹੋਰ |
ਕਾਦੀਆਂ, 26 ਜੂਨ (ਜ਼ੀਸ਼ਾਨ): ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਦਕੋਹਾ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪਾਰਟੀ ਦੇ ਮੁੱਖ ਸੇਵਾਦਾਰ ਮਨਵਿੰਦਰ ਸਿੰਘ ਦਕੋਹਾ ਦੀ ਅਗਵਾਈ ਵਿੱਚ 15 ਪਰਿਵਾਰ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ । ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਸੇਵਾਦਾਰ ਮਨਵਿੰਦਰ ਸਿੰਘ ਦਕੋਹਾ ਨੇ ਦੱਸਿਆ ਕਿ ਪਾਰਟੀ ਦੇ ਵੱਲੋਂ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਹੀ ਪਾਰਟੀ ਆਪਣੀ ਮਜਬੂਤੀ ਨੂੰ ਕਾਇਮ ਕਰ ਰਹੀ ਹੈ ਉਹਨਾਂ ਦੱਸਿਆ ਕਿ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਸਾਰੀਆਂ ਸੀਟਾਂ ਦੇ ਉੱਪਰ ਚੋਣ ਲੜੇਗਾ ਅਤੇ ਜਿੱਤ ਦਰਜ ਕਰੇਗਾ । ਉਹਨਾਂ ਦੱਸਿਆ ਕਿ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਪਾਰਟੀ ਦੇ ਮੁੱਖ ਅਜੰਡਿਆਂ ਨੂੰ ਲੈ ਕੇ ਜਿਸ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਨੌਜਵਾਨਾਂ ਨੂੰ ਗੁਰੂ ਦੇ ਲੜ ਲਾਉਣਾ ਜਿਸ ਦੇ ਚਲਦਿਆਂ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਦੇ ਨਾਲ ਲੋਕ ਪੰਜਾਬ ਭਰ ਤੋਂ ਵੱਡੀ ਗਿਣਤੀ ਦੇ ਵਿੱਚ ਜੁੜ ਰਹੇ ਹਨ ਕਿਉਂਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਿਰਫ ਇੱਕੋ ਹੀ ਪਾਰਟੀ ਹੈ ਜੋ ਕਿ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਹੈ । ਉਹਨਾਂ ਕਿਹਾ ਕਿ ਆਓ ਰਲ ਮਿਲ ਕੇ ਇੱਕ ਜੁੱਟ ਹੋ ਕੇ ਹਮਲਾ ਮਾਰੀਏ ਅਤੇ ਵੱਧ ਤੋਂ ਵੱਧ ਪਾਰਟੀ ਦੇ ਨਾਲ ਜੁੜ ਕੇ 2027 ਦੇ ਵਿੱਚ ਸਰਕਾਰ ਬਣਾਈਏ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾ ਕਰਵਾ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ । ਜੋ ਕਿ ਇਹਨਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਗੰਦਲਾ ਅਤੇ ਕੰਗਲਾ ਬਣਾ ਕੇ ਰੱਖਿਆ ਹੋਇਆ ਹੈ। ਉਹਨਾਂ ਦੱਸਿਆ ਕਿ ਅੱਜ ਸਾਡਾ ਪੰਜਾਬ ਪੱਛੜਿਆ ਹੋਇਆ ਸੂਬਿਆਂ ਦੇ ਵਿੱਚ ਗਿਣਿਆ ਜਾ ਰਿਹਾ ਪਰ ਅਕਾਲੀ ਦਲ ਵਾਰਸ ਪੰਜਾਬ ਜੋ ਕਿ ਪੰਜਾਬ ਨੂੰ ਮੁੜ ਤੋਂ ਲੀਹਾਂ ਦੇ ਉੱਪਰ ਲੈ ਕੇ ਆਵੇਗਾ। ਉਹਨਾਂ ਨੇ ਅਖੀਰ ਵਿੱਚ ਕਿਹਾ ਕਿ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜ ਰਹੇ ਹਨ ਅਤੇ ਲੋਕਾਂ ਵੱਲੋਂ ਭਰਵਾਂ ਪਿਆਰ ਮਿਲ ਰਿਹਾ ਹੈ ।ਇਸ ਮੌਕੇ ਮੁੱਖ ਸੇਵਾਦਾਰ ਮਨਵਿੰਦਰ ਸਿੰਘ ਦਕੋਹਾ ਦੇ ਨਾਲ ਬਾਬਾ ਹਰਦੇਵ ਸਿੰਘ ,ਮਨਪ੍ਰੀਤ ਸਿੰਘ ,ਕਸ਼ਮੀਰ ਸਿੰਘ ,ਬਲਕਾਰ ਸਿੰਘ ਫੌਜੀ, ਜਸਪ੍ਰੀਤ ਸਿੰਘ ਬਾਬੂ ,ਅਮਨਦੀਪ ਕੌਰ, ਰੇਖਾ ,ਵੀਰੋ, ਪਰਮਜੀਤ ਕੌਰ ,ਗੁਰਪ੍ਰੀਤ ਕੌਰ,ਆਦੀ ਹਾਜਰ ਸਨ।
