![]() |
| ਕਾਦੀਆ ਦੇ ਸੇਂਟ ਜੋਸਫ਼ ਕਾਨਵੈਂਟ ਸਕੂਲ ਚ ਪਹਿਲੇ ਤਿਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸੁਪਨਦੀਪ ਕੌਰ, ਹਿਬਬਾ-ਤੁਸ-ਸਬੂਹ, ਹਰਸ਼ਿਤਾ ਮਹਾਜਨ ਅਤੇ ਅਨੁਜ ਦੁੱਗਲ। (ਜ਼ੀਸ਼ਾਨ) |
ਕਾਦੀਆਂ, 30 ਅਪ੍ਰੈਲ (ਜ਼ੀਸ਼ਾਨ) – ਆਈ.ਸੀ.ਐਸ.ਈ. ਬੋਰਡ ਦਸਵੀਂ ਦਾ ਨਤੀਜੇ ਵਿੱਚ ਸੇਂਟ ਜੋਸਫ਼ ਕਾਨਵੈਂਟ ਸਕੂਲ, ਡੱਲਾ ਮੋੜ, ਕਾਦੀਆਂ ਦਾ ਨਤੀਜਾ 100 ਫੀਸਦੀ ਰਿਹਾ।
ਸੁਪਨਦੀਪ ਕੌਰ 98.4 ਪ੍ਰਤੀਸ਼ਦ ਅੰਕ ਲੈ ਕੇ ਸਕੂਲ 'ਚੋਂ ਪਹਿਲੇ ਸਥਾਨ 'ਤੇ ਰਹੀ। ਹਿਬਬਾ-ਤੁਸ-ਸਬੂਹ ਅਤੇ ਹਰਸ਼ਿਤਾ ਮਹਾਜਨ ਨੇ 97.4 ਪ੍ਰਤੀਸ਼ਦ ਅੰਕ ਲੈ ਕੇ ਦੂਜਾ ਸਥਾਨ ਤੇ ਅਨੁਜ ਦੁੱਗਲ 96.4 ਪ੍ਰਤੀਸ਼ਦ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਸਕੂਲ ਦੇ ਸਾਰੇ ਬੱਚਿਆਂ ਨੇ 90 ਪ੍ਰਤੀਸ਼ਦ ਅੰਕ ਤੋਂ ਵੱਧ ਪ੍ਰਾਪਤ ਕੀਤੇ ਅਤੇ ਬਾਕੀ ਬੱਚਿਆਂ ਨੇ 80 ਪ੍ਰਤੀਸ਼ਦ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਸਕੂਲ ਦੇ ਡਾਇਰੈਕਟਰ ਫਾਦਰ ਵਿਲੀਅਮ ਸਹੋਤਾ ਅਤੇ ਪ੍ਰਿੰਸੀਪਲ ਸਿਸਟਰ ਜੋਸੀਆ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਫਾਦਰ ਜੀ ਨੇ ਬੱਚਿਆਂ ਦੇ ਸ਼ਾਨਦਾਰ ਭਵਿੱਖ ਲਈ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ।
