![]() |
| ਮਜ਼ਦੂਰ ਦਿਵਸ ਮੌਕੇ ਸਰਤਾਜ ਟਰੇਡਿੰਗ ਕੰਪਨੀ ਵੱਲੋਂ ਮਜ਼ਦੂਰਾਂ ਦਾ ਸਨਮਾਨ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 2 ਮਈ (ਜ਼ੀਸ਼ਾਨ) – ਮਜ਼ਦੂਰ ਦਿਵਸ ਮੌਕੇ ਸਰਤਾਜ ਟਰੇਡਿੰਗ ਕੰਪਨੀ ਵੱਲੋਂ ਅੱਡਾ ਡੇਹਰੀਵਾਲ ਦਰੋਗਾ ਵਿਖੇ ਸਮਾਗਮ ਕਰਕੇ ਮਜ਼ਦੂਰਾਂ ਦਾ ਸਨਮਾਨ ਕੀਤਾ ਗਿਆ।
ਕੰਪਨੀ ਦੇ ਮਾਲਕ ਰਮਨਦੀਪ ਸਿੰਘ ਸੰਧੂ, ਬਲਜੀਤ ਸਿੰਘ ਸੰਧੂ ਅਤੇ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੈ ਅਤੇ ਉਨ੍ਹਾਂ ਦੀ ਮਿਹਨਤ ਨਾਲ ਹੀ ਦੇਸ਼ ਤਰੱਕੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਦੇ ਯੋਗਦਾਨ ਨੂੰ ਸਦਾ ਯਾਦ ਰੱਖਣਾ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਸਾਡੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਮਜ਼ਦੂਰ ਸਮਾਜ ਦਾ ਆਧਾਰ ਸਤੰਭ ਹਨ ਅਤੇ ਉਨ੍ਹਾਂ ਦੇ ਬਿਨਾ ਕਿਸੇ ਵੀ ਪ੍ਰਣਾਲੀ ਦੀ ਕਲਪਨਾ ਅਧੂਰੀ ਹੈ। ਸਮਾਗਮ ਦੌਰਾਨ ਮਜ਼ਦੂਰਾਂ ਪ੍ਰਤੀ ਸਨਮਾਨ ਅਤੇ ਕਦਰ ਦਾ ਸੰਦੇਸ਼ ਦਿੱਤਾ ਗਿਆ।
