ਸੇਂਟ ਵਾਰਿਅਰਜ਼ ਸਕੂਲ ਕਾਦੀਆਂ ਨੇ ਏਐਸਆਈਐਸਸੀ ਜ਼ੋਨਲ ਖੇਡਾਂ ਵਿੱਚ ਮਾਰੀ ਬਾਜ਼ੀ

ਸੇਂਟ ਵਾਰਿਅਰਜ਼ ਸਕੂਲ ਕਾਦੀਆਂ ਨੇ ਖਿਡਾਰੀ ਮੈਡਲ ਜਿੱਤਕੇ ਆਏ, ਸਕੂਲ ਪ੍ਰਬੰਧਕਾਂ ਨਾਲ। (ਜ਼ੀਸ਼ਾਨ)

ਕਾਦੀਆਂ, 17 ਮਈ (ਜ਼ੀਸ਼ਾਨ): ਸੇਂਟ ਵਾਰਿਅਰਜ਼ ਸਕੂਲ ਦੇ ਵਿਦਿਆਰਥੀਆਂ ਨੇ ਏਐਸਆਈਐਸਸੀ (ASISC) ਜ਼ੋਨਲ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਅੰਡਰ-17 ਗਰਲਜ਼ ਵਿੱਚ ਸੁਖਮਨਪ੍ਰੀਤ ਕੌਰ ਨੇ ਹਾਈ ਜੰਪ ਵਿੱਚ ਕਾਂਸੀ, ਰਵਨੀਤ ਕੌਰ ਨੇ ਲਾਂਗ ਜੰਪ ਵਿੱਚ ਸੋਨਾ, ਸਿਮਰਨਜੀਤ ਕੌਰ ਨੇ ਹੈਮਰ ਥ੍ਰੋ ਵਿੱਚ ਸੋਨਾ ਅਤੇ ਸ਼ਾਟ ਪੁੱਟ ਵਿੱਚ ਕਾਂਸੀ ਜਿੱਤਿਆ। ਅਸ਼ਮੀਤ ਕੌਰ ਨੇ ਹੈਮਰ ਥ੍ਰੋ ਵਿੱਚ ਕਾਂਸੀ ਅਤੇ ਹਰਗੁਣਪ੍ਰੀਤ ਕੌਰ ਨੇ ਜੈਵਲਿਨ ਥ੍ਰੋ ਵਿੱਚ ਚਾਂਦੀ ਦੇ ਮੈਡਲ ਹਾਸਲ ਕੀਤੀ। ਰੀਲੇ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ-14 ਲੜਕਿਆਂ ਵਿੱਚ ਮਨਵੀਰ ਸਿੰਘ ਨੇ 600 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਟੀਮ ਖੇਡਾਂ ਵਿੱਚ ਅੰਡਰ-19 ਫੁੱਟਬਾਲ ਟੀਮ ਪਹਿਲੇ ਸਥਾਨ ‘ਤੇ ਰਹੀ, ਵਾਲੀਬਾਲ ਟੀਮ ਅਤੇ ਅੰਡਰ-17 ਗਰਲਜ਼ ਖੋ-ਖੋ ਟੀਮ ਨੇ ਤੀਜੇ ਸਥਾਨ ਹਾਸਲ ਕੀਤੇ।

ਸਕੂਲ ਦੇ ਚੇਅਰਮੈਨ ਸੱਜਣ ਸਿੰਘ ਧੰਦਲ, ਡਰੈਕਟਰ ਸਰਵਨ ਸਿੰਘ ਧੰਦਲ, ਪ੍ਰਿੰਸੀਪਲ ਪਰਮਜੀਤ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ, ਜਦਕਿ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।



Post a Comment

© Qadian Times. All rights reserved. Distributed by ASThemesWorld